Punjab-Chandigarh

ਪਟਿਆਲਾ ਪੁਲਿਸ ਵੱਲੋਂ ਅਸਲੇ ਦੀ ਨੋਕ ਪਰ ਲੁੱਟਖੋਹ ਕਰਨ ਵਾਲੇ 3 ਵਿਅਕਤੀ ਅਸਲੇ ਸਮੇਤ ਗ੍ਰਿਫਤਾਰ

ਸ੍ਰੀ ਸੰਦੀਪ ਕੁਮਾਰ ਗਰਗ ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਡਾ: ਮਹਿਤਾਬ ਸਿੰਘ ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ,ਅਤੇ ਸ੍ਰੀ ਅਜੈਪਾਲ ਸਿੰਘ , ਉਪ ਕਪਤਾਨ ਪੁਲਿਸ , ਡਿਟੈਕਟਿਵ ਪਟਿਆਲਾ ਦੀ ਯੋਗ ਅਗਵਾਈ ਵਿੱਚ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਕੰਪਿਊਟਰ ਬ੍ਰਾਚ ਅਤੇ ਸਾਇਬਰ ਸੈਲ ਪਟਿਆਲਾ ਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਕਰੀਬ 5 ਮਹੀਨੇ ਪਹਿਲਾ ਅਰਬਨ ਅਸਟੇਟ ਪਟਿਆਲਾ ਬਾਈਪਾਸ ਪੁਲ ਨੇੜੇ ਕੈਟਲ ਸਕੂਲ ਵਿਖੇ ਪਿਸਟਲ ਪੁਆਇਟ ਪਰ ਹੋਈ ਲੁੱਖ ਖੋਹ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਹੈ ਜਿਸ ਵਿੱਚ ਇਕ ਵਿਅਕਤੀ ਜਖਮੀ ਹੋਇਆ ਸੀ ।ਇਸ ਵਾਰਦਾਤ ਵਿੱਚ ਦੋਸੀਆਨ ਲਖਨਪਾਲ ਉਰਫ ਲਖਨ ਪੁੱਤਰ ਲੇਟ ਮਲੂਕ ਗਿਰ ਵਾਸੀ ਮਕਾਨ ਨੰਬਰ 505 ਗਲੀ ਨੰਬਰ 16 ਸਾਹਿਬ ਨਗਰ ਥਹੇੜੀ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਕਿਰਾਏਦਾਰ ਪਿੰਡ ਮੈਣ ਥਾਣਾ ਪਸਿਆਣਾ , ਸੰਜੀਵ ਕੁਮਾਰ ਉਰਫ ਵਕੀਲ ਪੁੱਤਰ ਰਾਮਾ ਗਿਰ ਵਾਸੀ ਮਕਾਨ ਨੰਬਰ 28 ਗਲੀ ਨੰਬਰ 16 ਸਾਹਿਬ ਨਗਰ ਥਹੇੜੀ ਥਾਣਾ ਅਰਬਨ ਅਸਟੇਟ ਪਟਿਆਲਾ ਅਤੇ ਬਾਦਲ ਪੁੱਤਰ ਸਤਪਾਲ ਉਰਤ ਕੁੱਕਾ ਗਿਰ ਵਾਸੀ ਮਕਾਨ ਨੰਬਰ 2983/14 ਗਲੀ ਨੰਬਰ 05 ਵੱਡਾ ਹਰੀਪੁਰਾ ਥਾਣਾ ਗੇਟ ਘੀਮਾਂ ਆਲਾ ਅਮ੍ਰਿਤਸਰ ਜਿਲਾ ਅਮ੍ਰਿਤਸਰ ਸਿਟੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ.ਪਟਿਆਲਾ ਨੇ ਘਟਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾ ਬਾਈਪਾਸ ਅਰਬਨ ਅਸਟੇਟ ਪਟਿਆਲਾ ਪੁਲ ਤੋ ਨੇੜੇ ਕੈਟਲ ਸਕੂਲ ਪਾਸ ਮਿਤੀ 05.09.2022 ਨੂੰ ਕਾਰ ਸਵਾਰ ਅਰਸਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਮਕਾਨ ਨੰਬਰ 13 ਰੋਜ ਕਲੋਨੀ ਪਟਿਆਲਾ ਆਪਣੇ ਦੋਸਤ ਨਾਲ ਅਸਟੇਟ ਪਟਿਆਲਾ ਤੋ ਬਾਈਪਾਸ ਅਰਬਨ ਨੇੜੇ ਕੈਟਲ ਸਕੂਲ ਪੁਲ ਪਾਸ ਖੜਕੇ ਕਾਰ ਵਿੱਚ ਕੋਲਡ ਡਰਿੰਕ ਪੀ ਰਹੇ ਸੀ ਤਾਂ ਇਸੇ ਦੋਰਾਨ ਤਿੰਨ ਨੋਜਾਵਾਨ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਇਹਨਾ ਕਾਰ ਸਵਾਰਾਂ ਪਾਸੋਂ ਅਸਲੇ ਦੀ ਨੋਕ ਪਰ ਲੁੱਟਖੋਹ ਕਰਨ ਦੀ ਕੋਸਿਸ ਕੀਤੀ ਤਾਂ ਇਸੇ ਦੋਰਾਨ ਹੀ ਕਾਰ ਸਵਾਰ ਅਰਸਦੀਪ ਸਿੰਘ ਦੇ ਛਾਤੀ ਵਿੱਚ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਅਤੇ ਹਮਲਾਵਰ ਮੋਟਰਸਾਇਕਲ ਸਵਾਰ ਮੋਕਾ ਤੋ ਫਰਾਰ ਹੋ ਗਏ ਸੀ । ਇਸ ਵਾਕਿਆ ਸਬੰਧੀ ਮੁਕੱਦਮਾ ਨੰਬਰ 122 ਮਿਤੀ 06.09.2021 ਅ/ਧ 307,34 ਹਿੰ:ਦਿੰ: 25 ਅਸਲਾ ਐਕਟ ਥਾਣਾ ਸਨੋਰ ਦਰਜ ਕਰਕੇ ਤਫਤੀਸ ਅਰੰਭ ਕੀਤੀ ਗਈ।
ਸ੍ਰੀ ਗਰਗ ਨੇ ਅੱਗੇ ਦੱਸਿਆ ਕਿ ਸੀ.ਆਈ.ਏ.ਸਟਾਫ ਪਟਿਆਲਾ ਵੱਲੋਂ ਇਸ ਕੇਸ ਨੂੰ ਟਰੇਸ ਕਰਨ ਲਈ ਅਤੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਖੁਫੀਆਂ ਤੋਰ ਪਰ ਅਪਰੇਸਨ ਚਲਾਇਆ ਗਿਆ ਸੀ ਜੋ ਗੁਪਤ ਸੂਚਨ ਦੇ ਅਧਾਰ ਪਰ ਮਿਤੀ 15/02/2021 ਨੂੰ ਦੋਸੀ ਲਖਨਪਾਲ ਉਰਫ ਲਖਨ , ਸੰਜੀਵ ਕੁਮਾਰ ਉਰਫ ਵਕੀਲ ਅਤੇ ਬਾਦਲ ਉਕਤ ਨੂੰ ਸਨੋਰ ਤੋ ਚੋਰਾ ਰੋਡ ਪਰ ਖੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਰਾਨ ਗ੍ਰਿਫਤਾਰੀ ਦੋਸੀ ਸੰਜੀਵ ਕੁਮਾਰ ਉਰਫ ਵਕੀਲ ਪਾਸੋਂ ਇਕ ਦੇਸੀ ਪਿਸਤੋਲ 315 ਬੋਰ ਵੀ ਬਰਾਮਦ ਕੀਤਾ ਗਿਆ ਹੈ ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸੀ ਲਖਨਪਾਲ ਉਰਫ ਲਖਨ , ਸੰਜੀਵ ਕੁਮਾਰ ਉਰਫ ਵਕੀਲ ਦੇ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਹਨ ਜਿਹਨਾ ਵਿੱਚ ਇਹ ਜੇਲ ਜਾ ਚੁੱਕੇ ਹਨ ਜਿਹਨਾ ਨੂੰ ਪੇਸ ਅਦਾਲਤ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਦੋਸੀਆਨ ਬਾਰੇ ਜਾਣਕਾਰੀ
ਲਖਨਪਾਲ ਉਰਫ ਲਖਨ ਪੁੱਤਰ ਲੇਟ ਮਲੂਕ ਗਿਰ ਵਾਸੀ ਮਕਾਨ ਨੰਬਰ 505 ਗਲੀ ਨੰਬਰ 16 ਸਾਹਿਬ ਨਗਰ ਥਹੇੜੀ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਕਿਰਾਏਦਾਰ ਪਿੰਡ ਮੈਣ ਥਾਣਾ ਪਸਿਆਣਾ।
ਉਮਰ : 32 ਸਾਲ,    ਪੜਾਈ. 5 ਪਾਸ
ਮ:ਨੰ: 139 ਮਿਤੀ 26.09.2014 ਅ/ਧ 61/1/14 ਐਕਸਾਇਜ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ।
ਸੰਜੀਵ ਕੁਮਾਰ ਉਰਫ ਵਕੀਲ ਪੁੱਤਰ ਰਾਮਾ ਗਿਰ ਵਾਸੀ ਮਕਾਨ ਨੰਬਰ 28 ਗਲੀ ਨੰਬਰ 16 ਸਾਹਿਬ ਨਗਰ ਥਹੇੜੀ ਥਾਣਾ ਅਰਬਨ ਅਸਟੇਟ ਪਟਿਆਲਾ।
ਉਮਰ :23 ਸਾਲ ,   ਪੜਾਈ: 10ਵੀ ਪਾਸ
ਮ:ਨੰ: 77 ਮਿਤੀ 30.10.2018 ਅ/ਧ 379ਬੀ.411 ਹਿੰ:ਦਿੰ: ਥਾਣਾ ਅਰਬਨ ਅਸਟੇਟ ਪਟਿਆਲਾ।
ਬਾਦਲ ਪੁੱਤਰ ਸਤਪਾਲ ਉਰਤ ਕੁੱਕਾ ਗਿਰ ਵਾਸੀ ਮਕਾਨ ਨੰਬਰ 2983/14 ਗਲੀ ਨੰਬਰ 05 ਵੱਡਾ ਹਰੀਪੁਰਾ ਥਾਣਾ ਗੇਟ ਘੀਮਾਂ ਆਲਾ ਅਮ੍ਰਿਤਸਰ ਜਿਲਾ ਅਮ੍ਰਿਤਸਰ ਸਿਟੀ।
ਉਮਰ : 27 ਸਾਲ ,      ਪੜਾਈ 10+2 ਪਾਸ

Spread the love

Leave a Reply

Your email address will not be published. Required fields are marked *

Back to top button