Punjab-Chandigarh

ਤੇਜਿੰਦਰ ਮਹਿਤਾ ਨੇ ਟਰੇਡਰਜ਼ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਅਨਿਲ ਠਾਕੁਰ ਨੂੰ ਦਿੱਤੀ ਮੁਬਾਰਕਬਾਦ

ਸੂਬੇ ਦੀ ਤਰੱਕੀ ਲਈ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕਰਨਾ ਲਾਜ਼ਮੀ-  ਅਨਿਲ ਠਾਕੁਰ  

Ajay Verma (The Mirror Time)

ਪਟਿਆਲਾ, 22 ਅਕਤੂਬਰ   

ਟਰੇਡਰਜ਼ ਬੋਰਡ ਦੇ ਨਵ ਨਿਯੁਕਤ ਚੇਅਰਮੈਨ  ਅਨਿਲ ਠਾਕੁਰ ਨੇ ਚੰਡੀਗੜ ਦਫਤਰ ਵਿਚ ਆਪਣਾ ਅਹੁਦਾ ਸੰਭਾਲ ਲਿਆ ਹੈ I ਆਮ ਆਦਮੀ ਪਾਰਟੀ ਦੇ  ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿਚ ਟੀਮ ਵਲੋ ਅਨਿਲ ਠਾਕੁਰ ਨੂੰ ਫੁੱਲਾਂ ਦਾ ਬੁਕੇ ਭੇਂਟ ਕਰਕੇ ਮੁਬਾਰਕਬਾਦ ਦਿੱਤੀ ਗਈ ਇਸ ਟੀਮ ਸੂਬਾ ਜੁਆਇੰਟ ਸਕੱਤਰ ਜਰਨੈਲ ਮੰਨੂੰ ,ਜਸਬੀਰ ਗਾਂਧੀ ,ਖਜਾਨਚੀ ਮੁਖਤਿਆਰ ਸਿੰਘ ਗਿੱਲ ,ਜਿਲਾ ਸਕੱਤਰ ਸੁਖਦੇਵ ਸਿੰਘ ਔਲਖ ,ਅਮਨ ਬਾਂਸਲ,ਯੂਥ ਆਗੂ ਸਤਨਾਮ ਢਿੰਡਸਾ ਸਮੇਤ ਹੋਰ ਵੀ ਹਾਜਰ ਸਨ I 

ਇਸ ਮੋਕੇ ਸੰਬੋਧਨ ਕਰਦਿਆਂ ਚੇਅਰਮੈਨ ਅਨਿਲ ਠਾਕੁਰ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕੀਤੇ ਬਿਨ੍ਹਾਂ ਸੂਬੇ ਦੀ ਤਰੱਕੀ ਸੰਭਵ ਨਹੀਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਡੀ ਸਰਕਾਰ ਉਦਯੋਗਾਂ ਨੂੰ ਹੁਲਾਰਾ ਦੇ ਕੇ ਸੂਬੇ ਦੀ ਡਾਵਾਂਡੋਲ ਆਰਥਿਕ ਹਾਲਤ ਨੂੰ ਮੁੜ ਮਜਬੂਤ ਕਰਕੇ ਲੀਹ ’ਤੇ ਪਾਵੇਗੀ।ਚੇਅਰਮੈਨ ਠਾਕੁਰ ਨੇ ਪੰਜਾਬ ਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਉਦਯੋਗਾਂ ਨੂੰ ਰੀੜ ਦੀ ਹੱਡੀ ਦਸਦਿਆਂ ਕਿਹਾ ਕਿ ਉਦਯੋਗਪਤੀਆਂ ਵਲੋਂ ਉਠਾਏ ਗਏ ਵੱਖ-ਵੱਖ ਮਸਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਚਾਰ ਚਰਚਾ ਹੱਲ ਕਰੇਗੀ। ਪਿਛਲੇ 25 ਸਾਲਾਂ ’ਚ ਕਿਸੇ ਸਰਕਾਰ ਨੇ ਉਦਯੋਗਾਂ ਅਤੇ ਉਦਯੋਗਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਫੋਕਲ ਪੁਆਇੰਟ ਆਦਿ ਦੀ ਸਾਰ ਨਹੀਂ ਲਈ। 

ਇਸ ਤਰਾ ਜਿਲਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਅਨਿਲ ਠਾਕੁਰ ਬਹੁਤ ਹੀ ਯੋਗ ਅਤੇ ਹੰਡੇ ਹ਼ੋਏ ਇਨਸਾਨ ਹਨ ਇਹਨਾ ਦੀ ਅਗਵਾਈ ਵਿਚ ਪੰਜਾਬ ਦਾ ਉਦਯੋਗ ਅਤੇ ਵਪਾਰ ਬੁਲੰਦੀਆਂ ਛੁਹੇਗਾ I ਸਰਕਾਰ ਵਲੋ ਇਸ ਖਿਤੇ ਲਈ ਅਨਿਲ ਠਾਕੁਰ ਨੂੰ ਚੇਅਰਮੇਨ ਲਗਾਉਣਾ ਬਹੁਤ ਹੀ ਸਲਾਘਾਯੋਗ ਫੇਸਲਾ ਹੈ ਉਮੀਦ ਹੈ ਕਿ ਸਰਕਾਰ ਰਹਿੰਦੇ ਆਹੁਦਿਆਂ ਲਈ ਯੋਗ ਅਤੇ ਜਿਮੇਵਾਰ ਵਿਅਕਤੀਆਂ ਨੂੰ ਸੇਵਾ ਦਾ ਮੋਕਾ ਦੇਵੇਗੀ I

Spread the love

Leave a Reply

Your email address will not be published. Required fields are marked *

Back to top button