Punjab-Chandigarh

ਅਮਰਜੀਤ ਸਿੰਘ ਘੱਗਾ ਨੇ ਸਰਕਾਰੀ ਸਿਕਿਓਰਿਟੀ ਵਾਪਸ ਕੀਤੀ

ਕਿਹਾ ਮੈਨੂੰ ਕਿਸੇ ਤੋਂ ਨਹੀਂ ਕੋਈ ਖ਼ਤਰਾ

ਪਟਿਆਲਾ —( ਬਲਜੀਤ ਸਿੰਘ ਕੰਬੋਜ )
ਪਟਿਆਲਾ ਜਿਲ੍ਹੇ ਦੇ ਸ਼ੁਤਰਾਣਾ ਵਿਧਾਨ ਸਭਾ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਸਰਕਾਰੀ ਸਿਕਿਓਰਿਟੀ ਵਾਪਸ ਕਰਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਦੇਸ਼ ਦੇ ਟਾਪ ਬਿਊਰੋਕ੍ਰੇਸੀ ਵਿੱਚੋਂ ਬਤੌਰ ਆਈਆਰਐੱਸ ਕਸਟਮ ਵਿਭਾਗ ਦੇ ਕਮਿਸ਼ਨਰ ਅਹੁਦੇ ਤੋਂ ਸੇਵਾਮੁਕਤ ਅਧਿਕਾਰੀ ਸਰਦਾਰ ਅਮਰਜੀਤ ਸਿੰਘ ਘੱਗਾ ਦਾ ਕਹਿਣਾ ਹੈ ਕਿ ਇਹ ਸਾਰਾ ਇਲਾਕਾ ਮੇਰਾ ਆਪਣਾ ਘਰ ਹੈ ਅਤੇ ਸਾਰੇ ਲੋਕ ਮੇਰਾ ਪਰਿਵਾਰ ਹਨ। ਇਸ ਕਰਕੇ ਮੈਨੂੰ ਜਦੋਂ ਕੋਈ ਖ਼ਤਰਾ ਹੀ ਨਹੀਂ ਤਾਂ ਫਿਰ ਹਥਿਆਰ ਬੰਦ ਸੁਰੱਖਿਆ ਦੀ ਕੀ ਲੋੜ ਹੈ। ਉਹਨਾਂ ਕਿਹਾ ਹੈ ਕਿ ਖਤਰਾ ਤਾਂ ਉਹਨਾਂ ਲੋਕਾਂ ਨੂੰ ਹੋਵੇਗਾ ਜਿਹਨਾਂ ਨੇ ਲੋਕਾਂ ਤੋਂ ਲੁੱਟ ਖਸੁੱਟ ਕੀਤੀ ਜਾਂ ਫਿਰ ਆਪਣੇ ਹੀ ਹਲਕੇ ਦੇ ਲੋਕਾਂ ਉੱਪਰ ਝੂਠੇ ਪਰਚੇ ਕਰਵਾਏ ਹੋਣਗੇ।
ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੂਬੇ ਦੇ ਸਾਰੇ ਲੋਕ ਸੁਰੱਖਿਅਤ ਨਹੀਂ ਹੋ ਜਾਂਦੇ ਉਹ ਕੋਈ ਸੁਰਖਿਆ ਨਹੀਂ ਲੈਣਗੇ।
ਸਰਦਾਰ ਘੱਗਾ ਦਾ ਇਹ ਵੀ ਕਹਿਣਾ ਹੈ ਕਿ ਮੈਂ ਤਾਂ ਸਰਕਾਰੀ ਡਿਊਟੀ ਦੇ ਦੌਰਾਨ ਨਾ ਤਾਂ ਕਦੇ ਸੁਰੱਖਿਆ ਲਈ ਅਤੇ ਨਾ ਹੀ ਆਪਣੀ ਸਰਕਾਰੀ ਗੱਡੀ ਉੱਤੇ ਕਦੇ ਲਾਲ ਬੱਤੀ ਹੀ ਲਗਾਈ ਸੀ।
ਸਾਬਕਾ ਕਮਿਸ਼ਨਰ ਨੇ ਕਿਹਾ ਕਿ ਮੈਂ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਤੋਂ ਲੈਕੇ ਹੁਣ ਤੱਕ ਲੋੜਵੰਦ ਬੱਚਿਆਂ ਨੂੰ ਮੁਫ਼ਤ ਮਿਆਰੀ ਸਿੱਖਿਆ ਮੁਹੱਈਆ ਕਰਵਾ ਰਿਹਾ ਹਾਂ ਤਾਂ ਕਿ ਬੱਚੇ ਵਧੀਆ ਨੌਕਰੀਆਂ ਹਾਸਲ ਕਰ ਸਕਣ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਵਲੋਂ ਪੜਾਏ ਕਈ ਬੱਚੇ ਵੱਖ ਵੱਖ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਰਾਜਨੀਤੀ ਵਿੱਚ ਆਉਣ ਪਿੱਛੋਂ ਵੀ ਮੇਰਾ ਮੁੱਖ ਮਕਸਦ ਆਪਣੇ ਹਲਕੇ ਦੀ ਸੇਵਾ ਕਰਨਾ ਹੈ। ਨਾ ਕਿ ਸੁਰੱਖਿਆ ਗਾਰਡ ਲੈਕੇ ਲੋਕਾਂ ਨੂੰ ਡਰਾਉਣਾ।

Spread the love

Leave a Reply

Your email address will not be published.

Back to top button