Punjab-Chandigarh

ਕੇਜਰੀਵਾਲ ਤੇ ਭਗਵੰਤ ਮਾਨ ਦੇ ਅਸੀਰਵਾਦ ਤੋਂ ਬਾਅਦ ਕੁੰਦਨ ਗੋਗੀਆ ਅਜੀਤਪਾਲ ਕੋਹਲੀ ਦੇ ਹੱਕ ਚ ਡਟੇ

ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹਾਂ ਅਜੀਤਪਾਲ ਨੂੰ ਜਿਤਾ ਕੇ ਭੇਜਾਗਾਂ –ਗੋਗੀਆ

ਪਟਿਆਲਾ —- ਬਲਜੀਤ ਸਿੰਘ ਕੰਬੋਜ
ਪਟਿਆਲਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਾਰਟੀ ਦੇ ਪੁਰਾਣੇ ਆਗੂ ਕੁੰਦਨ ਗੋਗੀਆ ਨੇ ਉਹਨਾਂ ਦੇ ਨਾਲ ਚੱਲਣ ਦਾ ਐਲਾਨ ਕਰ ਦਿੱਤਾ।
ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਸੀਨੀਅਰ ਨੇਤਾ ਕੁੰਦਨ ਗੋਗੀਆ ਨੇ ਪਾਰਟੀ
ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਬੰਦ ਕਮਰਾ
ਮੀਟਿੰਗ ਕੀਤੀ। ਲੰਬਾ ਸਮਾਂ ਚੱਲੀ ਮੀਟਿੰਗ ਦੋਰਾਨ ਕੁੰਦਨ ਗੋਗੀਆ ਨੇ ਪਾਰਟੀ ਸੁਪਰੀਮੋ
ਅਤੇ ਪੰਜਾਬ ਪ੍ਰਧਾਨ ਨੂੰ ਵਿਸਾਵਸ ਦਿਵਾਇਆ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਪਟਿਆਲਾ ਸਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੂੰ ਜਿਤਾ ਕੇ ਵਿਧਾਨ ਸਭਾ ਵਿਚ
ਭੇਜਣਗੇ। ਇਸ ਬੰਦ ਕਮਰਾ ਮੀਟਿੰਗ ਦੋਰਾਨ ਕੁੰਦਨ ਗੋਗੀਆ ਨੂੰ ਅਰਵਿੰਦ ਕੇਜਰੀਵਾਲ ਅਤੇ
‌ਭਗਵੰਤ ਮਾਨ ਨੇ ਗਲਵੱਕੜੀ ਪਾ ਕੇ ਵਿਸਵਾਸ ਦਿਵਾਇਆ ਕਿ ਉਹਨਾਂਨਾ ਨੂੰ ਸਰਕਾਰ ਬਣਨ ਤੇ ਬਣਦਾ ਮਾਣ ਸਨਮਾਨ ਦਿੱਤਾ ਜਾਏਗਾ। ਉਨਾ ਕਿਹਾ ਕਿ ਆਪ ਪਾਰਟੀ ਨੂੰ ਕੁੰਦਨ ਗੋਗੀਆ ਵਰਗੇ ਜਝਾਰੂ, ਦਲੇਰ ਅਤੇ ਮਿਹਨਤੀ ਆਗੂਆਂ ਦੀ ਲੋੜ ਹੈ। ਇਸ ਲਈ ਕੁੰਦਨ ਗੋਗੀਆ ਵੱਲੋਂ ਪਾਰਟੀ ਲਈ ਕੀਤੀ ਗਈ ਮਿਹਨਤ ਵਿਅਰਥ ਨਹੀਂ ਜਾਣ ਦਿੱਤੀ ਜਾਏਗੀ। ਉਨਾ ਕਿਹਾ ਕਿ ਅਜਿਹੇ ਆਗੂਆਂ ਦੀ ਮਿਹਨਤ ਸਦਕਾ ਹੀ ਪਾਰਟੀ ਨੇ ਬੁਲੰਦੀਆਂ ਨੂੰ ਛੂਹਿਆ ਹੈ। ਇਸ ਮੋਕੇ ਪਾਰਟੀ ਦੇ ਪੰਜਾਬ ਸਕੱਤਰ ਗਗਨਦੀਪ ਸਿੰਘ ਚੱਢਾ ਵੀ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੁੰਦਨ ਗੋਗੀਆ ਨੇ ਦੱਸਿਆ ਕਿ ਉਨਾ ਨੇ ਪਾਰਟੀ ਲਈ ਕੀਤੇ ਕੰਮਾ ਬਾਰੇ ਵਿਸਥਾਰ ਨਾਲ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਚਰਚਾ ਕੀਤੀ। ਇਸ ਤੋਂ ਇਲਾਵਾ ਪਟਿਆਲਾ ਸਹਿਰੀ ਦੇ ਹਰ ਵਰਗ ਨਾਲ ਸਬੰਧਿਤ ਵੋਟ ਬੈਂਕ ਬਾਰੇ ਵੀ ਚਰਚਾ ਕੀਤੀ ਗਈ। ਉਹਨਾਂ ਇਹ ਵੀ ਦੱਸਿਆ ਕਿ ਮੀਟਿੰਗ ਦੋਰਾਨ ਮੈਨੂੰ ਵਿਸਵਾਸ ਦਿਵਾਇਆ ਗਿਆ ਹੈ ਕਿ ਸਰਕਾਰ ਬਣਨ ਤੋਂ ਬਾਅਦ ਮਾਨ ਸਨਮਾਨ ਬਹਾਲ ਰੱਖਿਆ ਜਾਏਗਾ। ਕੁੰਦਨ ਗੋਗੀਆ ਨੇ ਕਿਹਾ ਕਿ ਉਹਨਾਂ ਨੇ ਆਪ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਲੋਕ ਹਿੱਤ ਦੀ ਸੋਚ ਅਤੇ ਦਿੱਲੀ ਵਿਚ ਕੀਤੇ ਗਏ ਕੰਮਾ ਨੂੰ ਮੁੱਖ ਰਖਦਿਆਂ ਪਾਰਟੀ ਦਾ ਪੱਲਾ ਫੜਿਆ ਸੀ। ਇਸ ਲਈ ਉਹ ਹਮੇਸਾ ਹੀ ਪਾਰਟੀ ਦੇ ਨੇਤਾਵਾਂ ਦੀ ਸੋਚ ਨੂੰ ਪਹਿਲ ਦੇ ਰਹੇ ਹਨ। ਗੋਗੀਆ ਨੇ ਕਿਹਾ ਕਿ ਮੇਰਾ ਮਕਸਦ ਕੋਈ ਅਹੁਦਾ ਲੈਣਾ ਨਹੀਂ ਹੈ, ਬਲਕਿ ਲੋਕ ਸੇਵਾ ਹੈ। ਇਸ ਲਈ ਮੇਰੀ ਪਾਰਟੀ ਨਾਲ ਕੋਈ ਨਰਾਜਗੀ ਨਹੀਂ ਹੈ। ਗੋਗੀਆ ਨੇ ਕਿਹਾ ਪਾਰਟੀ ਹੀ ਸੁਪਰੀਮ ਹੈ। ਉਨਾ ਕਿਹਾ ਕਿ ਪਾਰਟੀ ਨੇ ਉਮੀਦਵਾਰ ਦਾ ਜਿਹੜਾ ਵੀ ਫੈਸਲਾ ਲਿਆ ਹੈ ਉਹ ਉਨਾ ਨੂੰ ਸਿਰ ਮੱਥੇ ਪ੍ਰਵਾਨ ਹੈ।

Spread the love

Leave a Reply

Your email address will not be published. Required fields are marked *

Back to top button