ਮੰਤਰੀ ਜੋੜੇ ਮਾਜਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਹੌਵੇਗਾ ਪ੍ਰਫੁਲੱਤ-ਤਜਿੰਦਰ ਮਹਿਤਾ
![](https://themirrortime.com/wp-content/uploads/2022/07/chetannn-576x470.jpg)
ਮਹਿਤਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਜੋ ਭਰੋਸਾ ਅਤੇ ਪਿਆਰ ਮਿਲਿਆ ਹੈ ਉਹ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਕਾਫੀ ਹੈ।
Ajay Verma ( The Mirror Time)
Patiala ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਦੇ ਸਿਹਤ ਮੰਤਰੀ ਬਣਨ ‘ਤੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ‘ਆਪ’ ਦੀ ਜ਼ਿਲ੍ਹਾ ਸ਼ਹਿਰੀ ਟੀਮ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਚੇਤਨ ਸਿੰਘ ਜੌੜੇ ਮਾਜਰਾ ਨਿਡਰ ਅਤੇ ਨਿਰਪੱਖ ਅਕਸ ਵਾਲਾ ਆਗੂ ਹੈ ਜਿਸ ਦੀ ਅਗਵਾਈ ਵਿੱਚ ਸਿਹਤ ਵਿਭਾਗ ਨੂੰ ਹੋਰ ਪ੍ਰਫੁਲੱਤਾ ਮਿਲੇਗੀ।
ਮਹਿਤਾ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੌ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨੂੰ ਉਨ੍ਹਾਂ ਵੱਲੋਂ ਬੀਤੇ ਦਿਨ ਐਲਾਨੇ 5 ਮੰਤਰੀਆਂ ਦੇ ਨਾਵਾਂ ਵਿੱਚ ਮੰਤਰੀ ਵਜੋਂ ਸਿਹਤ ਵਿਭਾਗ ਦੀ ਵਾਗਡੋਰ ਸੌਂਪੀ ਗਈ। ਜਿਸ ‘ਤੇ ਉਨ੍ਹਾਂ ਉਪਰੋਕਤ ਦੋਵੇਂ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਪ੍ਰਾਪਤੀ ‘ਤੇ ਜੋੜੇ ਮਾਜਰਾ ਨੂੰ ਵੀ ਵਧਾਈ ਦਿੱਤੀ। ਤੇਜਿੰਦਰ ਮਹਿਤਾ ਨੇ ਕਿਹਾ ਕਿ ਭਾਵੇਂ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹਰ ਵਿਭਾਗ ਦੀ ਹਾਲਤ ‘ਚ ਸੁਧਾਰ ਹੋਇਆ ਹੈ, ਪਰੰਤੂ ਹਰ ਵਿਭਾਗ ਨੂੰ ਚਲਾਉਣ ਲਈ ਕਿਸੇ ਨਾ ਕਿਸੇ ਮੌਢੀ ਦੀ ਲੋੜ ਹੁੰਦੀ ਹੈ, ਅਜਿਹੇ ਚ ਜੌੜੇਮਾਜਰਾ ਦਾ ਸੇਹਤ ਮੰਤਰੀ ਵੱਜੌਂ ਆਗੇ ਆਉਣਾ ਪੰਜਾਬ ‘ਚ ਸਿਹਤ ਵਿਭਾਗ ‘ਚ ਜਿੱਥੇ ਬੇਹਤਰੀ ਆਵੇਗੀ, ਉਥੇ ਹੀ ਸੇਹਤ ਵਿਭਾਗ ਚ ਮਿਲਣ ਵਾਲੀ ਸਹੂਲਤਾਂ ਦੀ ਦਿਸ਼ਾ ਚ ਵੀ ਵਾਧਾ ਹੇਵੇਗਾ। ਮਹਿਤਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਜੋ ਭਰੋਸਾ ਅਤੇ ਪਿਆਰ ਮਿਲਿਆ ਹੈ ਅਤੇ ਮਿਲ ਰਿਹਾ ਹੈ, ਉਹ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਕਾਫੀ ਹੈ। ਅਜਿਹੇ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ‘ਆਪ’ ਦੀ ਟੀਮ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੀ ਹੈ, ਜਿੱਥੇ ਹਰ ਛੋਟੇ-ਵੱਡੇ ਵਰਗ ਦਾ ਆਗੂ ਉਨ੍ਹਾਂ ਦੇ ਕੰਮਾਂ ‘ਚ ਦਿਲਚਸਪੀ ਦਿਖਾ ਰਿਹਾ ਹੈ, ਉਥੇ ਦੂਜੀ ਤਰਫ ਸੱਤਾ ਪਾ ਚੁੱਕੇ ਆਗੂਆਂ ਵੱਲੌਂ ਵੀ ਦਿਨ ਰਾਤ ਇੱਕ ਕਰ ਲੌਕਾਂ ਨਾਲ ਮੇਲ ਜੌਲ ਚ ਰਹਿੰਦਿਆਂ ਲਗਾਤਾਰ ਉਨਾਂ ਦੇ ਕੰਮਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ।