Punjab-Chandigarh

‘ਆਪ’ ਨੂੰ ਝਟਕਾ; ਕਈ ਪਰਿਵਾਰ ਪਾਰਟੀ ਛੱਡ ਕੇ ਹਰਿੰਦਰਪਾਲ ਚੰਦੂਮਾਜਰਾ ਦੀ ਹਮਾਇਤ ’ਚ ਡਟੇ

28 ਜਨਵਰੀ (ਦੇਵੀਗੜ੍ਹ) : ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਖਾਂਸਾ ’ਚ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹਮਾਇਤ ਦਾ ਐਲਾਨ ਕਰ ਦਿੱਤਾ।
ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਪ੍ਰਤੀ ਦੋਹਰੀ ਨੀਤੀਆਂ ਤੋਂ ਲੋਕ ਜਾਣੂ ਹੋ ਚੁੱਕੇ ਹਨ ਅਤੇ ਕੇਜਰੀਵਾਲ ਦੀਆਂ ਗਰੰਟੀਆਂ ’ਤੇ ਲੋਕ ਬਿਲਕੁਲ ਵੀ ਵਿਸ਼ਵਾਸ਼ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੇ ਧੂੰਏਂ ਕਾਰਨ ਦਿੱਲੀ ਨੂੰ ਪ੍ਰਦੂਸ਼ਣ ਕਰਨ ਦੇ ਦੋਸ਼ ਲਗਾਉਣ ਵਾਲਾ ਅਰਵਿੰਦ ਕੇਜਰੀਵਾਲ ਪੰਜਾਬ ਹਿਤੈਸ਼ੀ ਕਿਵੇਂ ਹੋ ਸਕਦਾ ਹੈ। ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰ ਕੇ ਦਿੱਲੀ ਦੇ ਲੋਕਾਂ ਨੂੰ ਦੇਣ ਦੀ ਗੱਲ ਕਰਨ ਵਾਲਾ ਅਤੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਲਈ ਅਦਾਲਤਾਂ ’ਚ ਅਰਜੀਆਂ ਦੇਣ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਚ ਅੜਿੱਕਾ ਡਾਹੁਣ ਵਾਲੇ ਅਰਵਿੰਦ ਕੇਜਰੀਵਾਲ ਅਤੇ ਇਸਦੀ ਆਮ ਆਦਮੀ ਪਾਰਟੀ ਨੂੰ ਗੈਰਤਮੰਦ ਪੰਜਾਬੀ ਕਦੇ ਮੂੰਹ ਨਹੀਂ ਲਗਾਵੇਗਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਗੈਰਤਮੰਦ ਪੰਜਾਬੀਆਂ ਕੇਜਰੀਵਾਲ ਨੂੰ ਤਿਲ ਭਰ ਵੀ ਭਰੋਸਾ ਨਹੀਂ, ਇਸੇ ਕਰਕੇ ਦਿੱਲੀ ਤੋਂ ਅਬਜਰਵਰ  ਲਿਆ ਕੇ ਪੰਜਾਬੀਆਂ ਸਿਰ ਮੜ੍ਹੇ ਗਏ। ਦਿੱਲੀ ਦੇ ਇਸ ਧਾੜਵੀਂ ਗੈਂਗ ਦੇ ਹੱਥ ਪੰਜਾਬ ਦੇ ਲੋਕ ਕਦੇ ਵੀ ਸੱਤਾ ਦੀ ਚਾਬੀ ਨਹੀਂ ਸੌਂਪਣਗੇ, ਕਿਉਂਕਿ ਉਹ ਜਾਣ ਚੁੱਕੇ ਹਨ ਕਿ ਜਿਹੜੀ ਪਾਰਟੀ ਟਿਕਟਾਂ ਵੇਚ ਕੇ ਪੈਸਾ ਇਕੱਠਾ ਕਰ ਰਹੀ ਹੈ, ਉਸਤੋਂ ਪੰਜਾਬ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ।

ਅਖ਼ੀਰ ਵਿਚ ਉਨ੍ਹਾਂ ਅਪੀਲ ਕੀਤੀ ਕਿ ਉਹ ਕੇਜਰੀਵਾਲ ਦੀਆਂ ਗਰੰਟੀਆਂ ਦੇ ਮਕੜ ਜਾਲ ਨੂੰ ਤੋੜ ਕੇ ਅਕਾਲੀ ਦਲ ਨੂੰ ਮੁੜ ਹਲਕੇ ਦੀ ਸੇਵਾ ਸੌਂਪਣ ਤਾਂਕਿ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ’ਚ ਹਲਕੇ ਦੀ ਨੁਹਾਰ ਬਦਲੀ ਜਾ ਸਕੇ।
ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਦ ਵਾਲਿਆਂ ਵਿਚ ਦਵਿੰਦਰ ਸਿੰਘ, ਗੋਰਾ ਰੰਧਾਵਾ, ਵਰਿੰਦਰ ਸਿੰਘ, ਸੁਰਜੀਤ ਸਿੰਘ, ਬਰਖਾ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਸਿੰਘ, ਰਾਜੀ ਸਿੰਘ, ਗੁਰਮੇਲ ਸਿੰਘ, ਕਰਨੈਲ ਸਿੰਘ, ਜੈਲਾ ਸਿੰਘ ਦੇ ਪਰਿਵਾਰ ਪ੍ਰਮੁਖ ਸਨ।
ਇਸ ਮੌਕੇ ਮੁਖਤਿਆਰ ਸਿੰਘ ਮੋਹਲਗੜ੍ਹ, ਸਰਪੰਚ ਹਰਦਿਆਲ ਸਿੰਘ ਰੱਤਾ ਖੇੜਾ, ਪੰਜਾਬ ਸਿੰਘ ਮੋਹਲਗੜ੍ਹ, ਰਾਮ ਸਿੰਘ ਖਾਸਾ, ਭਰਪੂਰ ਸਿੰਘ ਮਹਿਤਾਬਗੜ੍ਹ, ਪਰਮਜੀਤ ਸਿੰਘ ਰੱਤਾਖੇੜਾ, ਅਕਾਸ਼ ਨੋਰੰਗਵਾਲ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਕੁਲਦੀਪ ਸਿੰਘ ਉਲਟਪੁਰ, ਗੁਰਜੀਤ ਸਿੰਘ ਉਪਲੀ, ਹਰਚੰਦ ਸਿੰਘ ਮਹਿਮੂਦਪੁਰ, ਲਾਲੀ ਮਹਿਮੂਦਪੁਰ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button