ਪੰਜ ਜ਼ਿਲ੍ਹਿਆਂ ਦੇ ਰਾਸ਼ਟਰੀ ਸਕੂਲ ਬੈਂਡ ਦੇ ਹੋਏ ਮੁਕਾਬਲੇ
ਪਟਿਆਲਾ, 20 ਦਸੰਬਰ:
ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੀ ਅਗਵਾਈ ਵਿੱਚ ਪੰਜ ਜ਼ਿਲ੍ਹਿਆਂ ਫ਼ਤਿਹਗੜ੍ਹ ਸਾਹਿਬ, ਐਸ.ਏ.ਐਸ ਨਗਰ, ਮਲੇਰਕੋਟਲਾ, ਸੰਗਰੂਰ ਅਤੇ ਪਟਿਆਲਾ ਦੇ ਜ਼ਿਲ੍ਹਾ ਬੈਂਡ ਮੁਕਾਬਲੇ ਪੋਲੋ ਗਰਾਊਂਡ, ਪਟਿਆਲਾ ਵਿਖੇ ਕਰਵਾਏ ਗਏ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੇ ਪ੍ਰਿੰਸੀਪਲ ਬਲਬੀਰ ਸਿੰਘ, ਫ਼ੀਲਖ਼ਾਨਾ ਸਕੂਲ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ ਅਤੇ ਹੈੱਡ ਮਾਸਟਰ ਜਗਮੀਤ ਸਿੰਘ ਅਰਨੇਟੂ ਨੇ ਬਤੌਰ ਨੋਡਲ ਡਿਊਟੀ ਨਿਭਾਈ। ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੇ ਪ੍ਰਿੰਸੀਪਲ ਕਰਮਜੀਤ ਕੌਰ, ਸਰਕਾਰੀ ਹਾਈ ਸਕੂਲ ਨੈਣ ਕਲਾਂ ਦੇ ਹੈੱਡ ਮਾਸਟਰ ਜਗਤਾਰ ਸਿੰਘ ਅਤੇ ਮਿਊਜ਼ਿਕ ਮਿਸਟ੍ਰੈੱਸ ਵਰਿੰਦਰਜੀਤ ਕੌਰ ਨੇ ਬਤੌਰ ਜੱਜਮੈਂਟ ਡਿਊਟੀ ਨਿਭਾਈ। ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਵਿੱਚ ਦੇਸ਼ ਪ੍ਰਤੀ ਏਕਤਾ ਦੀ ਭਾਵਨਾ ਅਤੇ ਦੇਸ਼ ਭਗਤੀ ਨੂੰ ਵਧਾਉਣਾ ਹੈ।
ਪਟਿਆਲਾ ਵਿਖੇ ਕਰਵਾਏ ਬੈਂਡ ਮੁਕਾਬਲੇ ਵਿੱਚ ਲੜਕੀਆਂ ਵਿੱਚੋਂ ਪਟਿਆਲਾ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਾਭਾ ਅਤੇ ਲੜਕਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਟੀਮਾਂ ਜੇਤੂ ਰਹੀਆਂ। ਹੁਣ ਇਹਨਾਂ ਜੇਤੂ ਟੀਮਾਂ ਦਾ 21 ਦਸੰਬਰ, 2022 ਨੂੰ ਸੂਬਾ ਪੱਧਰੀ ਮੁਕਾਬਲਾ ਹੋਣਾ ਹੈ। ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਪਟਿਆਲਾ ਵੱਲੋਂ ਇਸ ਬੈਂਡ ਮੁਕਾਬਲੇ ਵਿੱਚ ਸ਼ਾਮਲ ਹੋਈਆਂ ਪੰਜ ਜ਼ਿਲਿਆਂ ਦੀਆਂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਪੰਜ ਜ਼ਿਲ੍ਹਿਆਂ ਵਿੱਚੋਂ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਦੀਆਂ ਜੇਤੂ ਟੀਮਾਂ ਨੂੰ ਮੁਬਾਰਕਾਂ ਦਿੱਤੀਆਂ।