Punjab-Chandigarh

24 ਤੋਂ 30 ਸਤੰਬਰ ਤੱਕ ਲੱਗਣ ਵਾਲੇ ਰੋਜ਼ਗਾਰ ਮੇਲੇ ਲਈ ਪ੍ਰਾਰਥੀ ਘਰ ਬੈਠੇ ਹੀ ਕਰ ਸਕਦੇ ਹਨ ਅਪਲਾਈ

ਪਟਿਆਲਾ,(ਪੰਜਾਬ )
ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ 24 ਤੋਂ 30 ਸਤੰਬਰ ਤੱਕ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਉਤਪਤੀ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਆਨਲਾਈਨ ਪੋਰਟਲ www.pgrkam.com ਤਿਆਰ ਕੀਤਾ ਗਿਆ ਹੈ ਜਿਥੇ ਪ੍ਰਾਰਥੀ ਘਰ ਬੈਠੇ ਹੀ ਆਪਣੀ ਪਸੰਦ ਦੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ।


ਉਨ੍ਹਾਂ ਅਪਲਾਈ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਾਰਥੀ ਵੈਬਸਾਈਟ www.pgrkam.com ‘ਤੇ ਜਾਕੇ ਰਜਿਸਟਰ ਬਟਨ ‘ਤੇ ਕਲਿੱਕ ਕਰਨ ਉਪਰੰਤ ਜੋਬ ਸਿਕਰ ਬਟਨ ‘ਤੇ ਕਲਿੱਕ ਕਰਕੇ ਫਾਰਮ ‘ਚ ਮੰਗੀ ਗਈ ਸੂਚਨਾ ਭਰਕੇ ਫਾਰਮ ਜਮਾਂ ਕਰ ਸਕਦੇ ਹਨ ਅਤੇ ਜੋ ਮੋਬਾਇਲ ਨੰਬਰ ਪ੍ਰਾਰਥੀ ਨੇ ਫਾਰਮ ‘ਚ ਭਰਿਆ ਹੋਵੇਗਾ ਉਸ ‘ਤੇ ਯੂਜ਼ਰ ਨੇਮ ਅਤੇ ਪਾਸਵਰਡ ਆ ਜਾਵੇਗਾ।
ਸਿੰਪੀ ਸਿੰਗਲਾ ਨੇ ਦੱਸਿਆ ਕਿ ਫੇਰ ਲਾਗਇਨ ‘ਤੇ ਜਾਕੇ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਭਰਨ ਉਪਰੰਤ ਪ੍ਰਾਰਥੀ ਦਾ ਪ੍ਰੋਫਾਈਲ ਖੁੱਲ ਜਾਵੇਗਾ ਅਤੇ ਉਥੇ ਸਤੰਬਰ ਮੈਗਾ ਜਾਬ ਫੇਅਰ ਸਰਚ ਕਰਕੇ ਜਿਸ ਕੰਪਨੀ ‘ਚ ਪ੍ਰਾਰਥੀ ਨੌਕਰੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਥੇ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਕ ਪ੍ਰਾਰਥੀ ਸੱਤ ਤਰ੍ਹਾਂ ਦੀ ਨੌਕਰੀ ਲਈ ਅਪਲਾਈ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਪ੍ਰਾਰਥੀ ਨੂੰ ਇੰਟਰਵਿਊ ਲਈ ਮੈਸੇਜ ਜਾਂ ਟੈਲੀਫੋਨ ਰਾਹੀਂ ਸੂਚਿਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 98776-10877 ‘ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button