ਜ਼ੋਨ ਪਟਿਆਲਾ-2 ਦੇ ਕੁੜੀਆਂ ਦੇ ਜ਼ੋਨਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਸ਼ਾਨਦਾਰ ਮੁਕਾਬਲੇ
(ਪਟਿਆਲਾ)- ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ, ਉਪ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਰਵਿੰਦਰਪਾਲ ਸ਼ਰਮਾ , ਜ਼ਿਲ੍ਹਾ ਖੇਡ ਅਫਸਰ ਪਟਿਆਲਾ ਸ੍ਰੀ ਰੁਪੇਸ਼ ਕੁਮਾਰ ਅਤੇ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਸ੍ਰੀ ਦਲਜੀਤ ਸਿੰਘ ਦੀ ਦੇਖ ਰੇਖ ਹੇਠ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ੋਨ ਪਟਿਆਲਾ-2 ਦੀਆਂ ਕੁੜੀਆਂ ਦੀਆਂ ਜ਼ੋਨਲ ਖੇਡਾਂ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਕਰਵਾਈਆਂ ਜਾ ਰਹੀਆਂ ਹਨ। ਕੁੜੀਆਂ ਦੀਆਂ ਜ਼ੋਨਲ ਖੇਡਾਂ ਦੇ ਦੂਜੇ ਦਿਨ ਯੋਗਾ, ਖੋ-ਖੋ, ਵਾਲੀਵਾਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਖੋ-ਖੋ ਅੰਡਰ-14 (ਕੁੜੀਆਂ) ਵਿੱਚ ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਧਬਲਾਨ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਸਨੌਰੀ ਗੇਟ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਯੋਗਾ ਅੰਡਰ-14 (ਕੁੜੀਆਂ) ਵਿੱਚ ਦਾ ਬ੍ਰਿਿਟਸ਼ ਕੋ ਐਡ ਸਕੂਲ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਅਨਾਰਦਾਨਾ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਵਾਲੀਬਾਲ ਅੰਡਰ-17 (ਕੁੜੀਆਂ) ਵਿੱਚ ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੀ ਟੀਮ ਨੇ ਪਹਿਲਾ, ਆਰਮੀ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ੍ਰੀਮਤੀ ਰੁਪਿੰਦਰ ਕੌਰ (ਲੈਕ.), ਸ੍ਰੀਮਤੀ ਤੇਜਵਿੰਦਰ ਕੌਰ (ਲੈਕ.), ਸ੍ਰੀ ਪੁਨੀਤ ਚੋਪੜਾ (ਡੀ.ਪੀ.ਈ.), ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) , ਸ੍ਰੀ ਬਲਕਾਰ ਸਿੰਘ (ਪੀ.ਟੀ.ਆਈ.), ਸ੍ਰੀ ਸਤਵਿੰਦਰ ਸਿੰਘ (ਡੀ.ਪੀ.ਈ.), ਸ੍ਰੀ ਮਨਦੀਪ ਕੁਮਾਰ (ਡੀ.ਪੀ.ਈ.), ਸ੍ਰੀ ਗੁਰਪ੍ਰੀਤ ਸਿੰਘ (ਡੀ.ਪੀ.ਈ.), ਸ੍ਰੀਮਤੀ ਪਰਦੀਪ ਕੌਰ (ਡੀ.ਪੀ.ਈ.), ਸ੍ਰੀਮਤੀ ਸੁਮਨ ਕੁਮਾਰੀ (ਡੀ.ਪੀ.ਈ), ਸ੍ਰੀਮਤੀ ਪਰਮਿੰਦਰਜੀਤ ਕੌਰ (ਡੀ.ਪੀ.ਈ.), ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ), ਸ੍ਰੀਮਤੀ ਸਿਮਨਦੀਪ ਕੌਰ (ਡੀ.ਪੀ.ਈ.), ਸ੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ.), ਸ੍ਰੀਮਤੀ ਸ੍ਰੀਮਤੀ ਯਾਦਵਿੰਦਰ ਕੌਰ (ਡੀ.ਪੀ.ਈ.), ਸ੍ਰੀ ਅਮੋਲਕ ਸਿੰਘ (ਪੀ.ਟੀ.ਆਈ.), ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਮਨਪ੍ਰੀਤ ਸਿੰਘ , ਸ੍ਰੀ ਗੁਰਦੀਪ ਸਿੰਘ ਅਤੇ ਹੋਰ ਅਧਿਆਪਕ ਮੌਜੂਦ ਸਨ।