Punjab-Chandigarh

ਅਕਾਲੀ-ਬਸਪਾ ਪੱਖੀ ਹਨ੍ਹੇਰੀ ਅੱਗੇ ਕਾਂਗਰਸ ਤੇ ‘ਆਪ’ ਟਿਕ ਨਹੀਂ ਸਕੇਗੀ : ਪ੍ਰੋ. ਚੰਦੂਮਾਜਰਾ

Ajay verma

17 ਜਨਵਰੀ ( ਘਨੌਰ ) : ਹਲਕਾ ਘਨੌਰ ਅੰਦਰ ਅਕਾਲੀ-ਬਸਪਾ ਗਠਜੋੜ ਪੱਖੀ ਝੁੱਲੀ ਹਨ੍ਹੇਰੀ ਸਾਹਮਣੇ ਪੰਜਾਬ ਵਿਰੋਧੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਟਿਕਣਾ ਨਾਮੁਮਕਿਨ ਹੈ। ਕਾਂਗਰਸ ਪਾਰਟੀ ਦੀਆਂ ਵਧੀਕੀਆਂ ਦਾ ਹਿਸਾਬ ਲੋਕ ਇਨ੍ਹਾਂ ਦੇ ਆਗੂਆਂ ਨੂੰ ਘੇਰ ਘੇਰ ਕੇ ਲੈਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਪਿੰਡ ਘਨੌਰੀ ਖੇਡਾ ’ਚ ਪ੍ਰਭਾਵਸ਼ਾਲੀ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹਰਮੇਸ਼ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਡਿੰਪੀ, ਜੈ ਸਿੰਘ, ਧਨੇਸੀ ਆਪਣੇ ਸੈਂਕੜੇ ਸਾਥੀਆਂ ਸਣੇ ਵੱਖ ਵੱਖ ਪਾਰਟੀਆਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅਕਾਲੀ ਦਲ ਦੀ ਲੋਕਪਿ੍ਰਅਤਾ ਹਲਕੇ ਦੇ ਲੋਕਾਂ ਦੇ ਇਸ ਕਦਰ ਸਿਰ ਚੜ੍ਹ ਕੋਲ ਬੋਲ ਰਹੀ ਹੈ ਕਿ ਹਲਕੇ ਦੇ ਪਿੰਡ ਪਿੰਡ ’ਚ ਲੋਕ ਆਪ ਮੁਹਾਰੇ ਕਾਂਗਰਸ ਅਤੇ ‘ਆਪ’ ਨੂੰ ਤਿਲਾਂਜਲੀ ਦੇ ਕੇ ਅਕਾਲੀ ਦਲ ਨਾਲ ਜੁੜਨ ’ਚ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ, ਲੋਕ ਕਾਂਗਰਸ ਵਲੋਂ ਪਿਛਲੀ ਵਾਰ ਕੀਤੇ ਝੂਠੇ ਵਾਅਦਿਆਂ ਦੀ ਲਿਸਟ ਅਤੇ ਪੰਜ ਸਾਲਾਂ ਦੀ ਨਖਿੱਧ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਹੱਥਾਂ ’ਚ ਫੜੀ ਬੈਠੇ ਹਨ। ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਅਧਿਕਾਰ ਨੈਤਿਕ ਤੌਰ ’ਤੇ ਗਵਾ ਚੁੱਕੀ ਹੈ।
ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਆਖਿਆ ਕਿ ਵਨ ਮੈਨ ਸ਼ੋਅ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਕਦੇ ਵੀ ਪ੍ਰਵਾਨ ਨਹੀਂ  ਕਰਨਗੇ। ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਪਿਛੇ ਛੱਡ ਕੇ ਧਨਾਢਾਂ ਨੂੰ ਟਿਕਟਾਂ ਵੇਚ ਕੇ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ, ਬਸ ਇਸਦਾ ਵੀ ਮਕਸਦ ਵੀ ਕਾਂਗਰਸ ਵਾਂਗ ਹੀ ਪੰਜਾਬ ਨੂੰ ਲੁੱਟਣਾ ਅਤੇ ਕੁੱਟਣਾ ਹੈ।
ਅਖ਼ੀਰ ਵਿਚ ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੀ ਬਿਹਤਰੀ ਅਤੇ ਕਾਂਗਰਸ ਪਾਰਟੀ ਵਲੋਂ ਹਲਕੇ ’ਚ ਫੈਲਾਏ ਕਾਲੇ ਕਾਰੋਬਾਰਾਂ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਹਲਕੇ ਦੀ ਕਮਾਂਡ ਅਕਾਲੀ-ਬਸਪਾ ਗਠਜੋੜ ਨੂੰ ਸੌਂਪਣ ਤਾਂਕਿ ਨੌਜਵਾਨਾਂ ਲਈ ਜਿਥੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ ਅਤੇ ਹਰ ਇਕ ਨੂੰ ਬੁਨਿਆਦੀ ਸਹੂਲਤ ਮੁਹੱਈਆ ਕ

Spread the love

Leave a Reply

Your email address will not be published. Required fields are marked *

Back to top button