Punjab-Chandigarh

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤੇ ਆਈ.ਟੀ.ਆਈ. ਨਾਭਾ ਰੋਡ ‘ਚ ਪਲੇਸਮੈਂਟ ਕੈਂਪ ਅੱਜ

ਪਟਿਆਲਾ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਸ਼ੁਰੂ ਕੀਤੇੇ ਗਏ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਨੂੰ ਸਫਲ ਬਣਾਉਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਤੇ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ

ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਪਟਿਆਲਾ ਵਿਖੇ ਮਿਤੀ 28 ਅਕਤੂਬਰ ਨੂੰੂ ਵੱਖ-ਵੱਖ ਥਾਵਾਂ ਵਿਖੇ ਦੋ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਸਿੰਪੀ ਸਿੰਗਲਾ ਨੇ ਦੱਸਿਆ ਕਿ 28 ਅਕਤੂਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਲਗਾਏ ਜਾ ਰਹੇ ਪਲੇਸਮੈਂਟ ਕੈਂਪ ਵਿੱਚ ਐਮੇਜਾਨ ਪੇਅ ਕੇ.ਵਾਈ.ਸੀ. ਲਈ ਉਮੀਦਵਾਰਾਂ ਦੀ ਲੋੜ ਹੈ। ਜਿਸ ਲਈ ਚਾਹਵਾਨ ਪ੍ਰਾਰਥੀਆਂ ਦੀਆਂ ਯੋਗਤਾ ਦੱਸਵੀਂ, ਬਾਰਵੀਂ ਅਤੇ ਬੀਏ ਹੋਣੀ ਚਾਹੀਦੀ ਹੈ, ਚੁਣੇ ਗਏ ਇਨ੍ਹਾਂ ਪ੍ਰਾਰਥੀਆਂ ਨੂੰ 12500 ਤੋਂ ਲੈ ਕੇ 25000 ਤੱਕ ਤਨਖਾਹ ਮਿਲੇਗੀ।।
ਸ੍ਰੀਮਤੀ ਸਿੰਪੀ ਸਿੰਗਲਾ ਨੇ ਦੱਸਿਆ ਕਿ ਇਸੇ ਤਰ੍ਹਾਂ ਇੱਕ ਹੋਰ ਕੈਂਪ ਵੀ 28 ਅਕਤੂਬਰ ਨੂੰ ਸਮਾਂ ਸਵੇਰੇ 9.30 ਵਜੇ ਸਰਕਾਰੀ ਆਈ.ਟੀ.ਆਈ ਨਾਭਾ ਰੋਡ ਵਿਖੇ ਲਗਾਇਆ ਜਾ ਰਿਹਾ ਹੈ। ਇਸ ‘ਚ ਜਿੰਦਲ ਸਟੀਲ ਗਰੁਪ ਕੰਪਨੀ ਵੱਲੋਂ 10ਵੀਂ, ਬਾਰਵੀਂ ਅਤੇ ਆਈ.ਟੀ.ਆਈ ਪਾਸ ਸਿਖਿਆਰਥੀਆਂ ਨੂੰ 18000 ਰੁਪਏ ਤਨਖਾਹ ‘ਤੇ ਰੱਖਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ‘ਚ ਭਾਗ ਲੈਣ ਵਾਸਤੇ ਪਹਿਲਾਂ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਲੈ ਕੇ ਪਹੁੰਚਣ।

Related Articles

Leave a Reply

Your email address will not be published. Required fields are marked *

Back to top button