Punjab-Chandigarh

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਬੀਮਾ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਪਟਿਆਲਾ
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਸ੍ਰੀ ਰਾਜਿੰਦਰ ਅਗਰਵਾਲ ਨੇ 12 ਦਸੰਬਰ ਨੂੰ ਲੱਗਣ ਵਾਲੀ ਈ-ਕੌਮੀ ਲੋਕ ਅਦਾਲਤ ਸਬੰਧੀ ਬੀਮਾ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਸਬੰਧਤ ਕੇਸਾਂ ਦੇ ਵਕੀਲਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਅਜਿਹੇ ਕੇਸਾਂ ਦੀ ਪਹਿਚਾਣ ਕਰਨ ਲਈ ਕਿਹਾ ਜਿਨ੍ਹਾਂ ਦੇ ਮਾਮਲੇ ਆਉਣ ਵਾਲੀ ਲੋਕ ਅਦਾਲਤ ‘ਚ ਸਮਝੌਤੇ ਕਰਵਾਕੇ ਨਿਪਟਾਏ ਜਾ ਸਕਣ।


ਅੱਜ ਜ਼ਿਲ੍ਹਾ ਕਚਹਿਰੀਆਂ ਵਿਖੇ ਹੋਈ ਮੀਟਿੰਗ ਦੌਰਾਨ ਨੈਸ਼ਨਲ ਇੰਨਸ਼ੋਰੈਂਸ ਕੰਪਨੀ, ਨਿਊ ਇੰਡੀਆ ਇੰਨਸ਼ੋਰੈਂਸ ਕੰਪਨੀ, ਓਰੀਐਂਟਲ ਇੰਨਸ਼ੋਰੈਂਸ ਕੰਪਨੀ ਅਤੇ ਯੂਨਾਈਟਿਡ ਇੰਨਸ਼ੋਰੈਂਸ ਕੰਪਨੀ ਦੇ ਮੈਨੇਜਰ ਅਤੇ ਸਬੰਧਤ ਵਕੀਲਾਂ ਨਾਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ 12 ਦਸੰਬਰ ਨੂੰ ਲੱਗਣ ਵਾਲੀ ਈ-ਕੌਮੀ ਲੋਕ ਅਦਾਲਤ ਸਬੰਧੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਇਸ ਵਾਰ ਮਾਮਲਿਆਂ ਦਾ ਨਿਪਟਾਰਾ ਵੀਡੀਓ ਕਾਨਫਰੰਸ ਕਰਕੇ ਕੀਤਾ ਜਾ ਸਕੇਗਾ।
ਸ੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ 12 ਦਸੰਬਰ ਨੂੰ ਸਿਸਕੋ ਵੈਬਐਕਸ ਰਾਹੀਂ ਲਗਾਈ ਜਾਣ ਵਾਲੀ ਈ ਨੈਸ਼ਨਲ ਲੋਕ ਅਦਾਲਤ ਵਿੱਚ ਬੈਂਕ ਅਤੇ ਪੈਸੇ ਦੀ ਰਿਕਵਰੀ ਨਾਲ ਸੰਬੰਧਤ ਮਾਮਲੇ, ਮੋਟਰ ਵਹੀਕਲ ਐਕਟ ਨਾਲ ਸੰਬੰਧਤ, ਚੈਕ ਬਾਉਂਸ, ਪਰਿਵਾਰਿਕ ਝਗੜੇ, ਫ਼ੌਜਦਾਰੀ ਕੰਪਾਂਊਂਡੇਬਲ ਕੇਸ ਤੇ ਪ੍ਰੀ ਲਿਟੀਗੇਟਿਵ ਮਾਮਲੇ ਰੱਖੇ ਜਾਣਗੇ।ਉਨ੍ਹਾਂ ਦੱਸਿਆ ਕਿ ਈ-ਕੌਮੀ ਲੋਕ ਅਦਾਲਤ ਤਹਿਤ ਪਟਿਆਲਾ ਅਦਾਲਤਾਂ ਤੋਂ ਇਲਾਵਾ ਰਾਜਪੁਰਾ, ਸਮਾਣਾ, ਨਾਭਾ ਵਿੱਚ ਵੀ ਸਬ ਡਿਵੀਜ਼ਨਲ ਪੱਧਰ ‘ਤੇ ਬੈਂਚ ਗਠਿਤ ਕੀਤੇ ਜਾਣਗੇ ਤੇ ਝਗੜਿਆਂ ਨੂੰ ਰਾਜ਼ੀਨਾਮੇ ਰਾਹੀਂ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੇ ਅਦਾਲਤਾਂ ‘ਚ ਚੱਲਦੇ ਕੇਸਾਂ ਦੇ ਨਿਪਟਾਰੇ ਲਈ ਈ-ਕੌਮੀ ਲੋਕ ਅਦਾਲਤ ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਸੀ ਤੇ ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਉਣਾ ਚਾਹੁੰਦੇ ਹਨ, ਉਹ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਦੀ ਅਦਾਲਤ, ਆਪਣੇ ਕੇਸਾਂ ਨਾਲ ਸਬੰਧਤ ਅਦਾਲਤਾਂ ਵਿੱਚ ਸੰਪਰਕ ਕਰ ਸਕਦੇ ਹਨ।
ਮੀਟਿੰਗ ‘ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮੈਡਮ ਪ੍ਰਿਆ ਸੂਦ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button