Punjab-Chandigarh

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਾਰੇ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਣਵਾਉਣ- ਸਿਵਲ ਸਰਜਨ

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਾਰੇ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਣਵਾਉਣ- ਸਿਵਲ ਸਰਜਨ
ਪਟਿਆਲਾ 25 ਫਰਵਰੀ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਰਬੱਤਸਿਹਤ ਬੀਮਾ ਯੋਜਨਾਂ ਤਹਿਤ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਾਰੇ ਯੋਗ ਲਾਭਪਾਤਰੀ ਜਲਦ ਤੋਂ ਜਲਦ ਆਪਣੇ ਈ ਕਾਰਡ ਬਣਵਾਉਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਰਜਿਸਟਰਡ ਪਰਿਵਾਰਾਂ ਅਤੇ ਜੇ ਫਾਰਮ ਧਾਰਕ ਕਿਸਾਨਾਂ ਦੇ ਕਾਰਡ ਬਣਾਉਣ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਸ਼ਹਿਰੀ ਖੇਤਰ ਦੇ ਗੱਲੀ,ਮੁਹੱਲਿਆਂ,ਵਾਰਡਾਂ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਾਰਡ ਬਣਾਏ ਜਾ ਰਹੇ ਹਨ।
  ਉਨ੍ਹਾਂ ਕਿਹਾ ਇਸ ਯੋਜਨਾ ਤਹਿਤ ਪੰਜੀਕ੍ਰਿਤ ਪਰਿਵਾਰਾਂ ਦੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ (24 ਘੰਟੇ) ਹੋਣ ਤੇ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ-ਰਹਿਤ ਸਿਹਤ ਬੀਮੇ ਦੀ ਸਹੂਲਤ ਦਿੱਤੀ ਗਈ ਹੈ ਅਤੇ ਯੋਜਨਾ ਤਹਿਤ ਪੰਜੀਕ੍ਰਿਤ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਰਜਿਸਟਰਡ ਲਾਭਪਾਤਰੀ ਆਪਣਾ ਕਾਰਡ ਬਣਵਾਉਣ ਸਮੇਂ ਆਪਣਾ ਅਧਾਰ ਕਾਰਡ ਜੋ ਕਿ ਕੇ.ਵਾਈ.ਸੀ.ਲਈ ਜ਼ਰੂਰੀ ਹੈ,ਨਾਲ ਜ਼ਰੂਰ ਲੈਕੇ ਆਉਣ ਅਤੇ ਪਰਿਵਾਰ ਪਹਿਚਾਣ ਦਸਤਾਵੇਜ਼ ਵਜੋਂ ਰਾਸ਼ਨ ਕਾਰਡ ਅਤੇ ਜੇਕਰ ਰਾਸ਼ਨ ਕਾਰਡ ਨਹੀਂ ਹੈ ਤਾਂ ਪਰਿਵਾਰ ਘੋਸ਼ਣਾ ਫਾਰਮ ਜੋ ਕਿ ਸਰਪੰਚ ਜਾਂ ਮਿਊਂਸੀਪਲ ਕੌਂਸਲਰ ਵੱਲੋਂ ਦਸਤਖਤ ਅਤੇ ਮੋਹਰ ਲੱਗਿਆ ਹੋਵੇ ਜੋ ਕਿ ਵੈਬਸਾਈਟ ਤੇ ਵੀ ਉਪਲਬਧ ਹੈ,ਨਾਲ ਜ਼ਰੂਰ ਲੈ ਕੇ ਆਉਣ।ਉਸਾਰੀ ਕਿਰਤੀ ਭਲਾਈ ਬੋਰਡ ਨਾਲ ਪੰਜੀਕ੍ਰਿਤ ਮਜ਼ਦੂਰ ਆਪਣਾ ਕਾਰਡ ਬਣਵਾਉਣ ਲਈ ਉਸਾਰੀ ਮਜ਼ਦੂਰ ਦਾ ਰਜਿਸਟਰੇਸ਼ਨ ਕਾਰਡ ਜਿਸ ਵਿੱਚ ਪਰਿਵਾਰ ਦੀ ਜਾਣਕਾਰੀ ਦਰਜ ਹੈ,ਨਾਲ ਲੈ ਕੇ ਆਉਣਾ ਯਕੀਨੀ ਬਣਾਉਣ ਤਾਂ ਜੋ ਕਾਰਡ ਬਣਾਉਣ ਵਿੱਚ ਕੋਵੀ ਮੁਸ਼ਕਿਲ ਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਪਰਿਵਾਰ ਦੇ ਹਰੇਕ ਮੈਂਬਰ ਦਾ ਕਾਰਡ ਬਣਵਾਉਣਾ ਜ਼ਰੂਰੀ ਹੈ।ਉਨ੍ਹਾਂ ਇਹ ਵੀ ਦੱਸਿਆਂ ਕਿ ਇਸ ਯੋਜਨਾਂ ਸਬੰਧੀ ਵਧੇਰੇਜਾਣਕਾਰੀ ਵੈਬਸਾਈਟwww.sha.punjab.gov.in ਅਤੇ ਟੋਲ ਫਰੀ ਨੰਬਰ104ਤੋਂ ਵੀ ਪ੍ਰਾਪਤਕੀਤੀ ਜਾ ਸਕਦੀ ਹੈ।
ਫੋਟੋ ਕੈਪਸ਼ਨ: ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ।

Related Articles

Leave a Reply

Your email address will not be published. Required fields are marked *

Back to top button