Punjab-Chandigarh

ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨਾਲ ਜੂਮ ਐਪ ਰਾਹੀਂ ਗੱਲਬਾਤ

 Education 

The Mirror Time |August 24, 2020 

ਪਟਿਆਲਾ,(ਪੰਜਾਬ )

ਜ਼ਿਲ੍ਹਾ ਅਤੇ ਸੈਸ਼ਨਜ ਜੱਜ- ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਸ੍ਰੀ ਰਾਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਮਿਸ ਪਰਮਿੰਦਰ ਕੌਰ ਵਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤ੍ਰਿਪੜੀ ਅਤੇ ਸਰਕਾਰੀ ਹਾਈ ਸਕੂਲ ਚੌਰਾ ਦੇ ਬੱਚਿਆਂ ਨਾਲ ਜੂਮ ਐਪ ਰਾਹੀਂ ਗੱਲਬਾਤ ਕੀਤੀ ਗਈ । ਇਸ ਸੈਸ਼ਨ ਦੌਰਾਨ ਉਨਾਂ ਨੂੰ ਸੰਵਿਧਾਨ ਦੀਆ ਮੁੱਖ ਵਿਸ਼ੇਸ਼ਤਾਵਾਂ ਅਤੇ ਮੂਲ ਅਧਿਕਾਰਾਂ ਸਮੇਤ ਨਾਗਰਿਕਾਂ ਦੀਆਂ ਜਿੰਮੇਵਾਰੀਆਂ ਪ੍ਰਤੀ, ਪੋਕਸੋ ਐਕਟ, ਜੇ.ਜੇ.ਬੀ. ਐਕਟ, ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ (ਪੀ.ਯੂ.ਐਸ), ਵਿਚੋਲਗੀ ਅਤੇ ਸਮਝੌਤਾ ਕੇਂਦਰ ਅਤੇ ਟੋਲ ਫਰੀ ਨੰਬਰ 1968 ਬਾਰੇ ਜਾਣਕਾਰੀ ਦਿੱਤੀ ਗਈ ।


ਇਸ ਤੋਂ ਇਲਾਵਾ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਜੋ ਦਿਸ਼ਾ ਨਿਰਦੇਸ਼ ਸਰਕਾਰ ਵਲੋਂ ਦਿੱਤੇ ਗਏ ਹਨ, ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ । ਬੱਚਿਆਂ ਨੂੰ ਇਹ ਸਲਾਹ ਵੀ ਦਿੱਤੀ ਗਈ ਕਿ ਉਹ ਸਾਬਣ ਨਾਲ ਸਮੇਂ-ਸਮੇਂ ‘ਤੇ ਆਪਣੇ ਹੱਥ ਚੰਗੀ ਤਰ੍ਹਾਂ ਘੱਟੋ ਘੱਟ 20 ਸਕਿੰਟਾਂ ਤੱਕ ਜ਼ਰੂਰ ਧੋਣ ਅਤੇ ਮਾਸਕ ਪਹਿਨ ਕੇ ਰੱਖਣ ਤਾਂ ਜੋ ਆਪਣਾ ਅਤੇ ਦੂਜਿਆਂ ਦਾ ਕਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕੇ । ਇਸ ਮੌਕੇ ਸਕੂਲ ਟੀਚਰ ਮਿਸ ਰਜਨੀ, ਸ਼੍ਰੀ ਸੁਦੇਸ਼ ਕੁਮਾਰ ਅਤੇ ਸ਼੍ਰੀ ਇੰਦਰਪ੍ਰੀਤ ਸਿੰਘ ਪੀ.ਐਲ.ਵੀ. ਵੀ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button