Punjab-Chandigarh

ਰੈਡ ਕਰਾਸ ਪਟਿਆਲਾ ਪਟਿਆਲਾ ਨੇ ਲਗਾਏ ਮੈਡੀਕਲ ਅਸੈਸਮੈਂਟ ਕੈਂਪ

ਜ਼ਿਲ੍ਹੇ ਦੇ ਦਿਵਿਆਂਗਜਨਾਂ ਨੂੰ ਸੀ.ਐਸ.ਆਰ. ਸਕੀਮ ਤਹਿਤ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ ਇੰਜੀਨੀਅਰਜ਼ ਇੰਡੀਆ ਲਿਮਟਿਡ ਵੱਲੋਂ ਅਲਿਮਕੋ ਕਾਨਪੁਰ ਅਤੇ ਰੈਡ ਕਰਾਸ ਪਟਿਆਲਾ ਦੇ ਸਹਿਯੋਗ ਨਾਲ ਸਮਾਣਾ, ਪਾਤੜਾਂ, ਨਾਭਾ, ਘਨੌਰ, ਰਾਜਪੁਰਾ, ਭੁਨਰਹੇੜੀ ਅਤੇ ਪਟਿਆਲਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਏ ਗਏ, ਜਿਸ ‘ਚ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ।
ਕੈਂਪ ਦੌਰਾਨ ਦਿਵਿਆਂਗਜਨਾਂ ਨੂੰ ਨਕਲੀ ਹੱਥਾਂ ਪੈਰਾਂ ਤੋਂ ਲੈ ਕੇ ਬੈਸਾਖੀ, ਮੋਟਰਾਈਜ਼ ਟਰਾਈ ਸਾਈਕਲ, ਟਰਾਈ ਸਾਈਕਲ, ਵਹੀਲ ਚੇਅਰ, ਸੁਣਨ ਵਾਲੀ ਮਸ਼ੀਨ, ਨੇਤਰਹੀਣਾਂ ਨੂੰ ਸਮਾਰਟ ਫੋਨ, ਆਧੁਨਿਕ ਸੈਂਸਰ ਵਾਲੀ ਸਟਿੱਕ ਅਤੇ ਮੰਦਬੁੱਧੀ ਬੱਚਿਆਂ ਲਈ ਐਮ.ਆਰ. ਕਿੱਟਾਂ ਆਦਿ ਮੁਹੱਈਆ ਕਰਵਾਉਣ ਲਈ ਡਾ. ਅਸ਼ੋਕ ਸਾਹੂ, ਡਾ. ਮਨੋਰਜਨ ਓਜਾ ਅਤੇ ਡਾ. ਪ੍ਰਿਤਪਾਲ ਸਿੰਘ ਸਿੱਧੂ ਦੀ ਟੀਮ ਵੱਲੋਂ 1380 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ  ਕਮ- ਪ੍ਰਧਾਨ ਰੈਡ ਕਰਾਸ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਸਰਪ੍ਰਸਤੀ ਹੇਠ ਬਲਾਕ ਪੱਧਰ ਤੇ ਲੱਗੇ ਇਨ੍ਹਾਂ ਸੱਤ ਕੈਂਪਾਂ ਦੌਰਾਨ 586 ਲੋੜਵੰਦ ਵਿਅਕਤੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ ਲਗਭਗ 50 ਲੱਖ ਤੋਂ ਵੱਧ ਦੀ ਕੀਮਤ ਦਾ ਸਮਾਨ ਇੰਜੀਨੀਅਰਜ਼ ਇੰਡੀਆ ਲਿਮਟਿਡ ਵੱਲੋਂ ਸੀ.ਐਸ.ਆਰ ਸਕੀਮ ਤਹਿਤ ਦਿੱਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਦੇ ਸਕੱਤਰ  ਕਮ- ਜਿਲ੍ਹਾ ਅੰਗਹੀਣਤਾ ਮੁੜ ਵਸੇਬਾ ਅਫ਼ਸਰ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਕੈਂਪ ‘ਚ ਆਏ ਲਾਭਪਾਤਰੀਆਂ ਨੂੰ ਅਜੋਕੇ ਸਮੇਂ ਦੇ ਸਹਾਇਤਾ ਉਪਕਰਨਾਂ ਦੀ ਮਦਦ ਨਾਲ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਕੇ ਨਾਮ ਰੌਸ਼ਨ ਕਰਨ ਵਾਲੇ ਅਨੇਕਾਂ ਸ਼ਖਸੀਅਤਾਂ ਦਾ ਵੇਰਵਾ ਦਿੰਦੇ ਕਿਹਾ ਕਿ ਕੋਈ ਵੀ ਵਿਅਕਤੀ ਸਰੀਰਕ ਤੌਰ ‘ਤੇ ਅਪਾਹਜ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ‘ਤੇ ਅਪਾਹਜ ਹੁੰਦਾ ਹੈ। ਹਰ ਇਕ ਵਿਅਕਤੀ ਨੂੰ ਆਪਣਾ ਮਨੋਬਲ ਉੱਚਾ ਰੱਖਣਾ ਚਾਹੀਦਾ ਹੈ ਤਾਂ ਜੋ ਕਿ ਅਸੀਂ ਆਪਣੇ ਪਰਿਵਾਰ ਦੇ ਨਾਲ-ਨਾਲ ਇੱਕ ਚੰਗਾ ਸਮਾਜ ਸਿਰਜ ਸਕੀਏ।
ਇਸ ਮੌਕੇ ਸ਼੍ਰੀ ਜਗਜੀਤ ਸਿੰਘ ਸੱਗੂ ਸੀਨੀਅਰ ਮੀਤ ਚੇਅਰਮੈਨ ਮਨਿਉਰਟੀ ਭਲਾਈ ਬੋਰਡ ਪੰਜਾਬ ਸਰਕਾਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਰੈਡ ਕਰਾਸ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਉਪਰਾਲੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਬਹੁਤ ਲਾਹੇਵੰਦ ਹੁੰਦੇ ਹਨ।  ਉਨ੍ਹਾਂ ਵੱਲੋਂ ਮੈਡੀਕਲ ਜਾਂਚ ਲਈ ਆਏ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਵੀ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button