Punjab-Chandigarh

ਮੋਦੀ ਦੇ ਕਾਲ਼ੇ ਕਾਨੂੰਨਾਂ ਤੇ ਜਿੱਤ ਯਕੀਨੀ,ਪਰ ਹਰ ਵਰਗ ਦਾ ਸਾਥ ਜਰੂਰੀ:– ਸੁਰਜੀਤ ਰੱਖੜਾ, ਰਾਜੂ ਖੰਨਾ,ਉਦੋਕੇ।

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਤੇ ਧੱਕੇ ਨਾਲ ਥੋਪੇ ਤਿੰਨੇ ਕਾਲ਼ੇ ਕਾਨੂੰਨਾਂ ਨੂੰ ਲੈਕੇ ਦਿੱਲੀ ਦੇ ਵੱਖ-ਵੱਖ ਵਾਰਡਾਂ ਤੇ ਸਘੰਰਸ਼ ਕਰ ਰਹੇ ਕਿਸਾਨਾਂ ਤੇ ਕੀਤੇ ਜਾ ਰਹੇ ਜੁਰਮਾਂ ਦਾ ਹਿਸਾਬ ਪੰਜਾਬ ਦੇ ਲੋਕ ਹੀ ਨਹੀ ਸਗੋਂ ਦੇਸ ਦੇ ਵੱਖ-ਵੱਖ ਕੋਨਿਆ ਤੇ ਬੈਠਾ ਹਰ ਵਰਗ ਦਾ ਵਿਆਕਤੀ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਤੋ ਲਵੇਗਾ। ਮੋਦੀ ਸਰਕਾਰ ਵੱਲੋਂ ਬਣਾਏ ਇਹਨਾਂ ਕਾਲ਼ੇ ਕਾਨੂੰਨਾਂ ਤੇ ਜਿੱਤ ਯਕੀਨੀ ਹੈ ਪਰ ਇਸ ਸਮੇਂ ਦਿੱਲੀ ਸਘੰਰਸ਼ ਨੂੰ ਹਰ ਵਰਗ ਦੇ ਵਿਆਕਤੀ ਦਾ ਸਾਥ ਜ਼ਰੂਰੀ ਹੈ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ ਸੁਰਜੀਤ ਸਿੰਘ ਰੱਖੜਾ,ਉੱਘੇ ਵਿਦਵਾਨ ਡਾ ਸੁਖਪ੍ਰੀਤ ਸਿੰਘ ਉਦੋਕੇ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਕਿਸਾਨ ਏਡ ਸੰਸਥਾ ਦੇ ਮੁੱਖ ਪ੍ਰਬੰਧਕ ਸ ਸੁਖਵੰਤ ਸਿੰਘ ਸੁੱਖੀ ਤੇ ਸ ਪਰਮਜੀਤ ਸਿੰਘ ਭੰਗੂ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਦਿੱਲੀ ਕਿਸਾਨੀ ਸਘੰਰਸ ਵਿੱਚ ਮੋਦੀ ਸਰਕਾਰ ਦੇ ਜ਼ੁਲਮਾਂ ਦੇ ਸ਼ਿਕਾਰ ਜਮਾਨਤ ਤੇ ਰਿਹਾਅ ਹੋਏ ਕਿਸਾਨਾਂ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ, ਕਿਸਾਨਾਂ ਦੀ ਰਿਹਾਈ ਲਈ ਵਕੀਲਾਂ ਦੇ ਸੰਘਰਸ਼ੀ ਪੈਨਲ ਦੇ ਸਨਮਾਨ ਵਿੱਚ ਰੱਖੇ ਗਏ ਸਮਾਗਮ ਨੂੰ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕੀਤਾ।
ਇਸ ਸਮਾਗਮ ਨੂੰ ਸੁਖਵੰਤ ਸਿੰਘ ਪਟਿਆਲਾ, ਐਡਵੋਕੇਟ ਪਰਮਜੀਤ ਸਿੰਘ ਭੰਗੂ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਐਡਵੋਕੇਟ ਰਵਿੰਦਰ ਕੌਰ ਬੱਤਰਾ, ਐਡਵੋਕੇਟ ਅਮਿਤ ਸਾਂਗਵਾਨ,ਕਿਸਾਨ ਆਗੂ ਸਤਪ੍ਰੀਤ ਸਿੰਘ,ਬਾਬਾ ਰਾਜਾ ਰਾਜ ਸਿੰਘ ਅਰਬਾ ਖਰਬਾਂ,ਅਮਿਤ ਸਿੰਘ ਰਾਠੀ,ਤੇ ਬਾਬਾ ਨਰੈਣ ਸਿੰਘ ਨੇ ਵੀ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਜਿਥੇਂ ਕੇਦਰ ਦੀ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਆ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਉਥੇ 26 ਜਨਵਰੀ ਨੂੰ ਸੰਘਰਸ਼ੀ ਕਿਸਾਨਾਂ ਤੇ ਕਿਤੇ ਜ਼ੁਲਮਾਂ ਨੂੰ ਵੀ ਨਿੰਦਿਆਂ। ਬੁਲਾਇਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਸਮੂਹ ਟੀਮ ਤੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਕਿਸਾਨਾਂ ਦੀਆ ਜਮਾਨਤਾਂ ਲਈ ਵਕੀਲਾਂ ਦਾ ਪੈਨਲ ਬਣਾ ਕੇ ਕਿਸਾਨਾਂ ਨੂੰ ਜੇਲਾਂ ਵਿੱਚੋਂ ਰਿਹਾਅ ਕਰਵਾਇਆ ਗਿਆ ਤੇ ਕਿਸਾਨ ਏਡ ਸੰਸਥਾ ਪਟਿਆਲਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਟੀਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਪੱਖ ਤੋ ਜੇਲਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਲਈ ਸੰਭਵ ਸਹਾਇਤਾ ਪ੍ਰਦਾਨ ਕੀਤੀ ਗਈ। ਰਾਜੂ ਖੰਨਾ ਤੇ ਸੁਖਵੰਤ ਸਿੰਘ ਸੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਏਡ ਸੰਸਥਾਂ ਪਟਿਆਲਾ ਦਿੱਲੀ ਕਿਸਾਨੀ ਸਘੰਰਸ਼ ਵਿੱਚ ਬੈਠੇ ਹਰ ਵਰਗ ਦੇ ਲੋਕਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰ ਰਹੀ ਹੈ।ਤੇ ਹਮੇਸ਼ਾ ਇਹ ਸੰਸਥਾ ਭਲਾਈ ਕਾਰਜ ਹੀ ਨਹੀ ਸਗੋਂ ਸੰਘਰਸ਼ੀ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਦੀ ਲੜਾਈ ਲੜਦੀ ਰਹੇਗੀ। ਅੱਜ ਕਿਸਾਨ ਏਡ ਸੰਸਥਾ ਵੱਲੋਂ ਜਿਥੇਂ ਦਿੱਲੀ ਦੇ ਵੱਖ-ਵੱਖ ਵਾਰਡਾਂ ਤੇ ਸਘੰਰਸ਼ ਲੜ ਰਹੇ ਕਿਸਾਨਾਂ ਦੀ ਚੜਦੀਕਲਾ ਤੇ ਕਾਲ਼ੇ ਕਾਨੂੰਨਾਂ ਤੇ ਜਿੱਤ ਦੀ ਅਰਦਾਸ ਕੀਤੀ ਗਈ ਉਥੇ ਜ਼ੇਲਾਂ ਤੋ ਰਿਹਾਅ ਹੋਏ ਕਿਸਾਨਾਂ, ਸਘੰਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੇ ਕਿਸਾਨਾਂ ਦੀਆ ਜਮਾਨਤਾਂ ਕਰਵਾਕੇ ਜ਼ੇਲਾਂ ਤੋ ਬਾਹਰ ਕਿਸਾਨਾਂ ਨੂੰ ਲਿਆਉਣ ਵਾਲੇ ਵਕੀਲਾਂ ਦੇ ਪੈਨਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਮੇਅਰ ਪਟਿਆਲਾ ਸੰਜੀਵ ਕੁਮਾਰ ਬਿੱਟੂ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਸਾਬਕਾ ਮੇਅਰ ਬਿਸ਼ਨੂੰ ਸ਼ਰਮਾ, ਪ੍ਰਭਜੋਤ ਸਿੰਘ ਪੰਜਲੈਡ,ਇਰਵਿਨ ਸਿੰਘ ਸਿੱਧੂ, ਸਹਿਜਵੀਰ ਸਿੰਘ ਤਲਵੰਡੀ ਸਾਬੋ,ਜਸਕਰਨ ਸਿੰਘ, ਅੰਮ੍ਰਿਤ ਪਾਲ ਸਿੰਘ, ਮਨਪ੍ਰੀਤ ਸਿੰਘ ਮੋਨੂੰ, ਕਰਨਵੀਰ ਸਿੰਘ ਸਾਹਨੀ, ਹਰਪ੍ਰੀਤ ਸਿੰਘ ਵਿੱਕੀ ਚਾਹਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਗੁਰਦੀਪ ਸਿੰਘ,ਕਰਮ ਸਿੰਘ ਘੁਟੀਡ, ਗੁਰਪ੍ਰੀਤ ਸਿੰਘ ਨੋਨੀ, ਗੁਰਜੀਤ ਸਿੰਘ ਕੋਟਲਾ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਰਣਧੀਰ ਸਿੰਘ ਧੀਰਾ,ਤੋ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button