Punjab-Chandigarh

ਮਿਸ਼ਨ ਫ਼ਤਿਹ ਤਹਿਤ ਅਜੀਵਿਕਾ ਮਿਸ਼ਨ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਤਿਆਰ ਕਰ ਰਹੀਆਂ ਹਨ ਮਾਸਕ -ਕੋਵਿਡ ਤੋਂ ਬਚਾਅ ਲਈ ਜ਼ਿਲ੍ਹੇ ‘ਚ ਲੋੜਵੰਦਾਂ ਨੂੰ ਜਲਦੀ ਵੰਡੇ ਜਾਣਗੇ ਮਾਸਕ-ਕੁਮਾਰ ਅਮਿਤ

 The Mirror Time |August 21, 2020 

ਪਟਿਆਲਾ,(ਪੰਜਾਬ )
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਵਿਰੁੱਧ ਅਰੰਭ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਕੋਵਿਡ ਤੋਂ ਬਚਾਅ ਲਈ ਲੋੜਵੰਦ ਲੋਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਕੌਮੀ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਵੱਡੀ ਗਿਣਤੀ ‘ਚ ਮਾਸਕ ਤਿਆਰ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਹ ਮਾਸਕ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 50 ਹਜ਼ਾਰ ਮਾਸਕ ਤਿਆਰ ਹੋ ਗਏ ਹਨ ਅਤੇ ਇਨ੍ਹਾਂ ਨੂੰ ਜਲਦੀ ਹੀ ਵੰਡਿਆ ਜਾਵੇਗਾ।


ਇਸ ਸਬੰਧੀਂ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਟਿਆਲਾ ਬਲਾਕ ਸਮੇਤ ਸਨੌਰ ਤੇ ਭੁਨਰਹੇੜੀ ਬਲਾਕ ਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਅਜੀਵਿਕਾ ਮਿਸ਼ਨ ਤਹਿਤ ਇਹ ਮਾਸਕ ਜੰਗੀ ਪੱਧਰ ‘ਤੇ ਤਿਆਰ ਕਰ ਰਹੀਆਂ ਹਨ।
ਡਾ. ਯਾਦਵ ਨੇ ਦੱਸਿਆ ਕਿ ਸਨੌਰ ਬਲਾਕ ਦੇ ਪਿੰਡ ਲਲੀਨਾ ‘ਚ ਭਲਾਈ, ਏਕਤਾ, ਗੁਰੂ ਗੋਬਿੰਦ ਸਿੰਘ, ਸਹੇਲੀ, ਚੜ੍ਹਦੀਕਲਾ, ਉਮੰਗ, ਗੁਰੂ ਤੇਗ ਬਹਾਦਰ, ਫ਼ਤਿਹ, ਵੀਰ ਖ਼ਾਲਸਾ, ਗੁਰੂ ਨਾਨਕ ਦੇਵ ਜੀ ਤੇ ਨਾਰੀ ਸ਼ਕਤੀ ਮਹਿਲਾ ਗ੍ਰਾਮ ਸੰਗਠਨ, ਬਲਮਗੜ੍ਹ ‘ਚ ਮੰਨਤ, ਬਹਾਦਰਗੜ੍ਹ ਹਰਗੋਬਿੰਦ ਕਲੋਨੀ ‘ਚ ਗੁਰੂ ਤੇਗ ਬਹਾਦਰ, ਗੌਰੀ ਸ਼ੰਕਰ, ਨਾਰੀ ਸ਼ਕਤੀ, ਖੁੱਡਾ ‘ਚ ਚੜ੍ਹਦੀਕਲਾ, ਨਾਰੀ ਸ਼ਕਤੀ, ਬੀਭੀ ਭਾਨੀ ਅਤੇ ਅਕੌਤ ‘ਚ ਮਾਤਾ ਗੁਜ਼ਰੀ ਤੇ ਝਾਂਸੀ ਦੀ ਰਾਣੀ, ਪਹਾੜੀਪੁਰ ‘ਚ ਬਲਾਮੀਕ, ਏਕਤਾ ਤੇ ਸ਼ਿਵ ਸ਼ਕਤੀ ਸਮੇਤ ਪਿੰਡ ਸਮੇਤ ਭੁੱਨਰਹੇੜੀ ਬਲਾਕ ਦੇ ਪਿੰਡ ਭਾਂਖਰ, ਗੁਮਥੜਾ, ਦੀਵਾਨਵਾਲਾ ਪਿੰਡਾਂ ‘ਚ ਵੀ ਅਜਿਹੇ ਗਰੁੱਪ ਸਰਗਰਮ ਹਨ।
ਪਟਿਆਲਾ ਬਲਾਕ ਦੇ ਪਿੰਡਾਂ ਰਵਾਸ ਬ੍ਰਾਹਮਣਾ ‘ਚ ਖੁਸ਼ੀ, ਸਿੱਖਿਆ ਗਰੁੱਪ, ਡਕਾਲਾ ‘ਚ ਪਰੀ, ਪਲਕ, ਨਵੀਂ ਸੋਚ ਗਰੁੱਪ, ਬਠੋਈ ਕਲਾਂ ‘ਚ ਭਗਤ ਰਵਿਦਾਸ, ਗੁਰੂ ਅਰਜਨ ਦੇਵ ਤੇ ਆਜ਼ਾਦ, ਦੁੱਧੜ ‘ਚ ਸੰਦੇਸ਼, ਭਲਾਈ ਗਰੁੱਪ, ਜਲਾਲਖੇੜਾ ‘ਚ ਸੂਰਜ, ਅਭੀ, ਲਾਭ ਗਰੁੱਪ, ਸੱਸਾ ਗੁੱਜਰਾਂ ‘ਚ ਕਮਲ ਮਹਿਲਾ, ਬਾਲਮੀਕਿ ਲਛਮੀ ਗਰੁੱਪ, ਤੁਲੇਵਾਲ ‘ਚ ਖੁਸ਼ਬੂ, ਮਵੀ ਸੱਪਾਂ, ਧਬਲਾਨ ਤੇ ਜਾਹਲਾਂ ‘ਚ ਮਾਈ ਭਾਗੋ, ਗੁਰੂ ਨਾਨਕ, ਡਰੌਲੀ ‘ਚ ਏਕਮ, ਗੁਰੂ ਕ੍ਰਿਪਾ, ਖੁਸ਼ਹਾਲੀ ਤੇ ਬੀਬੀਪੁਰ ‘ਚ ਜੋਤੀ, ਅਭੀ, ਖੁਸ਼ੀ ਗਰੁੱਪ ਦੀਆਂ ਮਹਿਲਾਵਾਂ ਵੱਲੋਂ ਇਹ ਮਾਸਕ ਬਣਾਏ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button