Punjab-Chandigarh

ਪੰਜਾਬ ਅਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਲੋਕਾਂ ਨੇ ਅਕਾਲੀ ਸਰਕਾਰ ਬਣਾਉਣ ਦਾ ਮਨ ਬਣਾਇਆ : ਵਿਧਾਇਕ ਚੰਦੂਮਾਜਰਾ

27 ਜਨਵਰੀ (ਬਹਾਦਰਗੜ੍ਹ): ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਦੌਰਾਨ ਹਲਕੇ ’ਚ ਹੁੰਦੀਆਂ ਵੱਖ ਵੱਖ ਮੀਟਿੰਗਾਂ ਮੌਕੇ ਕਾਂਗਰਸ ਅਤੇ ‘ਆਪ’ ਨਾਲ ਸਬੰਧਤ ਪਰਿਵਾਰਾਂ ਵਲੋਂ ਵੱਡੀ ਗਿਣਤੀ ਵਿਚ ਅਕਾਲੀ ਦਲ ਵਿਚ ਸ਼ਮੂਲੀਅਤ ਨਾਲ ਹਲਕੇ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਸਥਿਤੀ ਹੋਰ ਮਜ਼ਬੂਤੀ ਹੁੰਦੀ ਜਾ ਰਹੀ ਹੈ। ਅੱਜ ਪਿੰਡ ਮਹਿਮਦਪੁਰ ਜੱਟਾਂ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਰਤਨ ਲਾਲ ਸ਼ਰਮਾ, ਜਸਪਾਲ ਰਾਮ, ਕਮਲਜੀਤ ਸਿੰਘ, ਹਰਿੰਦਰ ਸਿੰਘ, ਸਰਦਾਰਾ ਸਿੰਘ, ਅਸ਼ਵਨੀ ਸ਼ਰਮਾ ਸਣੇ ਕਈ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹਮਾਇਤ ਦਾ ਐਲਾਨ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਅਕਾਲੀ ਦਲ ਵਿਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਆਖਿਆ ਕਿ ਕਾਗਰਸ ਦੇ ਰਾਜ ’ਚ ਕਦੇ ਵੀ ਪੰਜਾਬ ਦੇ ਭਲੇ ਅਤੇ ਵਿਕਾਸ ਦੀ ਆਸ ਨਹੀਂ ਕੀਤੀ ਜਾ ਸਕਦੀ। ਜਦੋਂ ਜਦੋਂ ਭੁਲੇਖੇ ਨਾਲ ਕਾਂਗਰਸ ਦੇ ਹੱਥ ਸੱਤਾ ਦੀ ਚਾਬੀ ਆਈ ਹੈ, ਉਦੋਂ ਉਦੋਂ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਰੁਕੀ ਅਤੇ ਪੰਜਾਬ ਦੀ ਨੌਜਵਾਨੀ ਨੂੰ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਦਲਦਲ ਵਿਚ ਧੱਕਿਆ ਗਿਆ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਇਨ੍ਹਾਂ ਫੁਟ ਪਾਊ ਅਤੇ ਲੋਕਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਇਸਤੇਮਾਲ ਕਰਨ ਵਾਲੀਆਂ ਪੰਜਾਬ ਦੀਆਂ ਦੁਸ਼ਮਣ ਜਮਾਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦੀ ਸੋਚ ਅਤੇ ਰਵਾਇਤ ਤੋਂ ਉਲਟ ਹਨ। ਪੰਜਾਬ ਦੇ ਭਲੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਲੋਕ ਇਸ ਵਾਰ ਅਕਾਲੀ-ਬਸਪਾ ਗਠਜੋੜ ਨੂੰ ਸੱਤਾ ’ਚ ਲਿਆਉਣਗੇ। ਉਨ੍ਹਾਂ ਆਖਿਆ ਕਿ ਜਦੋਂ ਜਦੋਂ ਅਕਾਲੀ ਸਰਕਾਰ ਰਹੀ ਉਦੋਂ ਉਦੋਂ ਜਿਥੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਰੁਜ਼ਗਾਰ ਮੁਹੱਈਆ ਕਰਵਾਏ ਗਏ, ਗਰੀਬਾਂ ਲਈ ਰਾਹਤ ਸਕੀਮਾਂ ਚਲਾਉਣ ਦੇ ਨਾਲ ਨਾਲ ਹਰ ਇਕ ਵਰਗ ਦਾ ਖਾਸ ਖਿਆਲ ਰੱਖਿਆ ਗਿਆ।
ਉਨ੍ਹਾਂ ਅਪੀਲ ਕੀਤੀ ਕਿ ਹਲਕੇ ਦੇ ਲੋਕ ਇਸ ਵਾਰ ਫਿਰ ਮੌਕਾ ਸੰਭਾਲਣ ਕਿਉਂਕਿ ਅਕਾਲੀ-ਬਸਪਾ ਗਠਜੋੜ ਨੂੰ ਮਿਲ ਰਹੇ ਸਮਰਥਨ ਕਾਰਨ ਗਠਜੋੜ ਦਾ ਸੱਤਾ ’ਚ ਆਉਣਾ ਲਾਜ਼ਮੀ ਹੈ ਅਤੇ ਸਰਕਾਰ ਆਉਣ ’ਤੇ ਹਲਕੇ ਦੀ ਨੁਹਾਰ ਬਦਲਣ ਦਾ ਸੁਪਨਾ ਹਰ ਹੀਲੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਕੁਲਦੀਪ ਸਿੰਘ ਹਰਪਾਲਪੁਰ, ਦਰਸ਼ਨ ਲਾਲ ਸ਼ਰਮਾ, ਬੀਬੀ ਬਲਵੀਰ ਕੌਰ ਘੁੰਮਣ, ਸਰਤਾਜ ਬਹਾਦਰਗੜ੍ਹ, ਹਰਮੇਸ਼ ਕਾਮੀ, ਜਤਿੰਦਰ ਸਿੰਘ ਸੰਧੂ, ਬਲਕਾਰ ਸਿੰਘ ਹਰਗੋਬਿੰਦ ਕਲੋਨੀ, ਸਖਤ ਰਾਏਪੁਰ, ਬਿੰਦਰ ਸਿੰਘ ਬਹਾਦਰਗੜ੍ਹ, ਸਤਨਾਮ ਸਿੰਘ ਸੱਤਾ, ਜਤਿੰਦਰ ਸਿੰਘ ਗਿੱਲ, ਸੁਖਵਿੰਦਰ ਸ਼ਰਮਾ, ਅਕਾਸ਼ ਨੌਰੰਗਵਾਲ, ਗੁਰਬੀਰ ਸਿੰਘ ਜੋਗੀਪੁਰ, ਜੱਗੀ ਬੰਦੇਸ਼ਾਂ ਤੇ ਵਰਿੰਦਰ ਡਕਾਲਾ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button