Punjab-Chandigarh

ਪੰਜਾਬ ਪ੍ਰਾਪਤੀ ਸਰਵੇਖਣ11 ਨਵੰਬਰ ਤੋਂ ਹੋਵੇਗਾ ਸ਼ੁਰੂ

  The Mirror Time | November 10, 2020  

ਪਟਿਆਲਾ
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪਿਛਲੇ ਤਿੰਨ ਸਾਲਾਂ ਦੌਰਾਨ ਹੋਏ ਸਰਬਪੱਖੀ ਵਿਕਾਸ ਦੇ ਮੁਲਾਂਕਣ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਪੰਜਾਬ ਰਾਜ ਪੰਜਾਬ ਪ੍ਰਾਪਤੀ ਸਰਵੇਖਣ (ਪੈਸ) ਦਾ ਆਖਰੀ ਗੇੜ ਭਲਕੇ ਤੋਂ ਆਰੰਭ ਹੋ ਰਿਹਾ ਹੈ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਆਪਣੀਆਂ ਵਿਕਾਸਸ਼ੀਲ ਵਿੱਦਿਅਕ ਗਤੀਵਿਧੀਆਂ ਦਾ ਮੁਲਾਂਕਣ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਮੁਲਾਂਕਣ (ਪੈਸ) ਦੇ ਨਾਲ-ਨਾਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ, ਅਰਧ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਤੰਬਰ ਮਹੀਨੇ ਤੱਕ ਦੇ ਪਾਠਕ੍ਰਮ ਦੇ ਸਿੱਖਣ ਪਰਿਣਾਮਾਂ ਦੀ ਜਾਣਕਾਰੀ ਦਾ ਪੱਧਰ ਜਾਂਚਣ ਲਈ ਭਲਕੇ 11 ਨਵੰਬਰ ਤੋਂ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ। ਜਿਸ ਸਬੰਧੀ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀ ਡੇਟ ਸ਼ੀਟ ਵੀ ਜਾਰੀ ਕਰ ਦਿੱਤੀ ਹੈ।
ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਉਪਰੋਕਤ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਵਿਚ 11 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਗਣਿਤ, 12 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਪੰਜਾਬੀ, 13 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਅੰਗਰੇਜ਼ੀ, 16 ਨਵੰਬਰ ਨੂੰ ਚੌਥੀ ਅਤੇ ਪੰਜਵੀਂ ਦਾ ਹਿੰਦੀ ਅਤੇ 17 ਨਵੰਬਰ ਨੂੰ ਤੀਜੀ ਤੋਂ ਪੰਜਵੀਂ ਤੱਕ ਵਾਤਾਵਰਨ ਸਿੱਖਿਆ ਦਾ ਟੈਸਟ ਹੋਵੇਗਾ।
ਜਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ ਸੈਕੰਡਰੀ ਜਮਾਤਾਂ ਵਿੱਚ 11 ਨਵੰਬਰ ਨੂੰ ਛੇਵੀਂ ਦਾ ਗਣਿਤ, ਸੱਤਵੀਂ ਦਾ ਵਿਗਿਆਨ, ਅੱਠਵੀਂ ਦਾ ਪੰਜਾਬੀ, ਨੌਵੀਂ ਦਾ ਸਮਾਜਿਕ ਸਿੱਖਿਆ, ਦਸਵੀਂ ਦਾ ਅੰਗਰੇਜ਼ੀ, ਗਿਆਰਵੀਂ ਦਾ ਪੰਜਾਬੀ (ਜਨਰਲ) ਅਤੇ ਬਾਰ੍ਹਵੀਂ ਦਾ ਅੰਗਰੇਜ਼ੀ (ਜਨਰਲ), 12 ਨਵੰਬਰ ਨੂੰ ਛੇਵੀਂ ਦਾ ਹਿੰਦੀ, ਸੱਤਵੀਂ ਦਾ ਕੰਪਿਊਟਰ ਸਾਇੰਸ, ਅੱਠਵੀਂ ਦਾ ਗਣਿਤ, ਨੌਵੀਂ ਦਾ ਅੰਗਰੇਜ਼ੀ, ਦਸਵੀਂ ਦਾ ਪੰਜਾਬੀ, ਗਿਆਰਵੀਂ ਦਾ ਕੰਪਿਊਟਰ ਸਾਇੰਸ ਅਤੇ ਬਾਰ੍ਹਵੀਂ ਦਾ ਪੰਜਾਬੀ (ਜਨਰਲ), 13 ਨਵੰਬਰ ਨੂੰ ਛੇਵੀਂ ਦਾ ਸਮਾਜਿਕ ਸਿੱਖਿਆ, ਸੱਤਵੀਂ ਦਾ ਸਰੀਰਕ ਸਿੱਖਿਆ, ਅੱਠਵੀਂ ਦਾ ਵਿਗਿਆਨ, ਨੌਵੀਂ ਦਾ ਪੰਜਾਬੀ, ਦਸਵੀਂ ਦਾ ਕੰਪਿਊਟਰ ਸਾਇੰਸ, ਗਿਆਰਵੀਂ ਦਾ ਅੰਗਰੇਜ਼ੀ (ਜਨਰਲ) ਅਤੇ ਬਾਰ੍ਹਵੀਂ ਦਾ ਗਣਿਤ ਦਾ, 16 ਨਵੰਬਰ ਨੂੰ ਛੇਵੀਂ ਦਾ ਪੰਜਾਬੀ, ਸੱਤਵੀਂ ਦਾ ਅੰਗਰੇਜ਼ੀ, ਅੱਠਵੀਂ ਦਾ ਹਿੰਦੀ, ਨੌਵੀਂ ਦਾ ਵਿਗਿਆਨ, ਦਸਵੀਂ ਦਾ ਗਣਿਤ, ਗਿਆਰਵੀਂ ਦਾ ਵਾਤਾਵਰਨ ਸਿੱਖਿਆ ਅਤੇ ਬਾਰ੍ਹਵੀਂ ਦਾ ਇਕਨਾਮਿਕਸ/ਕਮਿਸ਼ਟਰੀ, 17 ਨਵੰਬਰ ਨੂੰ ਛੇਵੀਂ ਦਾ ਵਿਗਿਆਨ, ਸੱਤਵੀਂ ਦਾ ਪੰਜਾਬੀ, ਅੱਠਵੀਂ ਦਾ ਅੰਗਰੇਜ਼ੀ, ਨੌਵੀਂ ਦਾ ਹਿੰਦੀ, ਦਸਵੀਂ ਦਾ ਸਰੀਰਕ ਸਿੱਖਿਆ, ਗਿਆਰਵੀਂ ਦਾ ਅਕਾਉਂਟੈਂਸੀ-1/ਪੰਜਾਬੀ (ਚੋਣਵੀਂ)/ਅੰਗਰੇਜ਼ੀ (ਚੋਣਵੀਂ)/ ਹਿੰਦੀ (ਚੋਣਵੀਂ)/ਫਿਜ਼ਿਕਸ ਅਤੇ ਬਾਰ੍ਹਵੀਂ ਅਕਾਉਂਟੈਂਸੀ-2/ਜਿਓਗ੍ਰਾਫੀ ਦਾ, 18 ਨਵੰਬਰ ਨੂੰ ਛੇਵੀਂ ਦਾ ਕੰਪਿਊਟਰ ਸਾਇੰਸ, ਸੱਤਵੀਂ ਦਾ ਹਿੰਦੀ, ਅੱਠਵੀਂ ਦਾ ਸਰੀਰਕ ਸਿੱਖਿਆ, ਨੌਵੀਂ ਦਾ ਗਣਿਤ, ਦਸਵੀਂ ਦਾ ਸਮਾਜਿਕ ਸਿੱਖਿਆ, ਗਿਆਰਵੀਂ ਦਾ ਬਿਜ਼ਨਸ ਸਟੱਡੀਜ਼/ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ ਅਤੇ ਬਾਰ੍ਹਵੀਂ ਐਫ.ਈ.ਬੀ/ਹਿਸਟਰੀ/ਬਾਇਓਲੋਜੀਦਾ, 19 ਨਵੰਬਰ ਨੂੰ ਛੇਵੀਂ ਦਾ ਅੰਗਰੇਜ਼ੀ, ਸੱਤਵੀਂ ਦਾ ਗਣਿਤ, ਅੱਠਵੀਂ ਦਾ ਸਮਾਜਿਕ ਸਿੱਖਿਆ, ਨੌਵੀਂ ਦਾ ਕੰਪਿਊਟਰ ਸਾਇੰਸ, ਦਸਵੀਂ ਦਾ ਵਿਗਿਆਨ, ਗਿਆਰਵੀਂ ਦਾ ਗਣਿਤ ਅਤੇ ਬਾਰ੍ਹਵੀਂ ਦਾ ਪੰਜਾਬੀ(ਚੌਣਵੀਂ)/ਅੰਗਰੇਜ਼ੀ(ਚੌਣਵੀਂ)/ ਹਿੰਦੀ(ਚੌਣਵੀਂ) ਦਾ, 20 ਨਵੰਬਰ ਨੂੰ ਛੇਵੀਂ ਦਾ ਸਰੀਰਕ ਸਿੱਖਿਆ, ਸੱਤਵੀਂ ਦਾ ਸਮਾਜਿਕ ਸਿੱਖਿਆ, ਅੱਠਵੀਂ ਦਾ ਕੰਪਿਊਟਰ ਸਾਇੰਸ, ਨੌਵੀਂ ਦਾ ਸਰੀਰਕ ਸਿੱਖਿਆ, ਦਸਵੀਂ ਦਾ ਹਿੰਦੀ, ਗਿਆਰਵੀਂ ਦਾ ਐੱਮ.ਓ.ਪੀ./ਹਿਸਟਰੀ ਅਤੇ ਬਾਰ੍ਹਵੀਂ ਦਾ ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ, 21 ਨਵੰਬਰ ਨੂੰ ਗਿਆਰਵੀਂ ਦਾ ਇਕਨਾਮਿਕਸ/ਕਮਿਸਟਰੀ ਅਤੇ ਬਾਰ੍ਹਵੀਂ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ/ਫਿਜ਼ਿਕਸ ਦਾ, 23 ਨਵੰਬਰ ਨੂੰ ਗਿਆਰਵੀਂ ਦਾ ਰਾਜਨੀਤੀ ਸ਼ਾਸ਼ਤਰ/ਬਾਇਓਲੋਜੀ ਅਤੇ ਬਾਰ੍ਹਵੀਂ ਦਾ ਕੰਪਿਊਟਰ ਸਾਇੰਸ ਦਾ ਅਤੇ 24 ਨਵੰਬਰ ਨੂੰ ਗਿਆਰਵੀਂ ਜਿਓਗ੍ਰਾਫੀ ਅਤੇ ਬਾਰ੍ਹਵੀਂ ਦਾ ਵਾਤਾਵਰਨ ਸਿੱਖਿਆ ਦਾ ਮੁਲਾਂਕਣ ਲਈ ਟੈਸਟ ਹੋਵੇਗਾ। ਡੀ.ਈ.ਓਜ਼. ਨੇ ਦੱਸਿਆ ਕਿ ਇਹਨਾਂ ਟੈਸਟਾਂ ਵਿੱਚ ਪਹਿਲੀ ਲਈ 10 ਪ੍ਰਸ਼ਨ ਅਤੇ ਦੂਜੀ ਤੋਂ ਪੰਜਵੀਂ ਤੱਕ 15 ਪ੍ਰਸ਼ਨ, ਛੇਵੀਂ ਤੋਂ ਬਾਰ੍ਹਵੀਂ ਤੱਕ 20 ਪ੍ਰਸ਼ਨ 2-2 ਅੰਕਾਂ ਦੇ ਪੁੱਛੇ ਜਾਣਗੇ। ਵਿਦਿਆਰਥੀਆਂ ਨੂੰ ਟੈਸਟ ਸਮੇਂ ਭੇਜੇ ਲਿੰਕ ‘ਤੇ ਪਹਿਲਾਂ ਨਿਰਧਾਰਿਤ ਆਈ.ਡੀ ਭਰਨੀ ਹੋਵੇਗੀ ਅਤੇ ਇਹ ਲਿੰਕ ਦੋ ਦਿਨਾਂ ਲਈ ਉਪਲਬਧ ਹੋਵੇਗਾ।
ਇਹਨਾਂ ਟੈਸਟਾਂ ਤੋਂ ਇਲਾਵਾ ਕੋਈ ਹੋਰ ਦੋ-ਮਾਸਿਕ ਟੈਸਟ ਨਹੀਂ ਹੋਣਗੇ ਅਤੇ ਇਹਨਾਂ ਦੇ ਅੰਕਾਂ ਦੇ ਆਧਾਰ ‘ਤੇ ਹੀ ਅਧਿਆਪਕ ਨੇ ਵਿਦਿਆਰਥੀ ਦਾ ਸਮੁੱਚਾ ਲਗਾਤਾਰ ਮੁਲਾਂਕਣ ਵੀ ਕਰਨਾ ਹੋਵੇਗਾ।ਦੱਸਣਯੋਗ ਹੈ ਕਿ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਮਾਪੇ-ਅਧਿਆਪਕ ਮਿਲਣੀਆਂ, ਸੋਸ਼ਲ਼ ਮੀਡੀਆ ਅਤੇ ਅਧਿਆਪਕਾਂ ਵੱਲੋਂ ਫੋਨ ਸੁਨੇਹਿਆਂ ਰਾਹੀਂ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਵਿਦਿਆਰਥੀਆਂ ਦੀ ਸੌ ਫੀਸਦੀ ਭਾਗ ਲੈਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button