Punjab-Chandigarh

ਪਾਰਕਾਂ ਵਿਚਲੇ ਦਰਖਤਾਂ ਦੇ ਪੱਤਿਆਂ ਨੂੰ ਇਕੱਠਾ ਕਰਕੇ ਖਾਦ ਬਣਾਉਣ ਲਈ ਕੰਪੋਸਟ ਪਿਟਸ ਵੀ ਬਣਾਈਆਂ

ਰਾਜਪੁਰਾ,(ਪੰਜਾਬ )
ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ 58 ਪਾਰਕ ਸ਼ਹਿਰ ਦੀ ਖ਼ੂਬਸੂਰਤੀ ਵਧਾ ਰਹੇ ਹਨ। ਇਨ੍ਹਾਂ ਨੂੰ ਵਿਕਸਤ ਕਰਨ ਮਗਰੋਂ ਨਗਰ ਕੌਂਸਲ ਵੱਲੋਂ ਇਨ੍ਹਾਂ ਦੀ ਬਕਾਇਦਾ ਸੁਚੱਚੇ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਨਗਰ ਕੌਂਸਲ ਨੇ ਇਨ੍ਹਾਂ ਦੀ ਸੰਭਾਲ ਲਈ 110 ਮਾਲੀ ਵੀ ਤਾਇਨਾਤ ਕੀਤੇ ਹੋਏ ਹਨ, ਜਿਨ੍ਹਾਂ ਨੂੰ ਤਨਖਾਹ ਵੀ ਨਗਰ ਕੌਂਸਲ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ। ਇਨ੍ਹਾਂ ਪਾਰਕਾਂ ਦੀ ਦੇਖ-ਰੇਖ ਨਗਰ ਕੋਂਸਲ ਅਧੀਨ ਕੰਮ ਕਰ ਰਹੀਆਂ ਪਾਰਕ ਸੰਸਥਾਵਾਂ ਕਰ ਰਹੀਆਂ ਹਨ।


ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਨੇ ਦੱਸਿਆ ਕਿ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਰਾਹੀਂ ਰਾਜਪੁਰਾ ਲਈ ਲਿਆਂਦੇ ਗਏ ਫੰਡਾਂ ਜਰੀਏ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸ੍ਰੀ ਢੋਟ ਨੇ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ ਵੱਲੋਂ ਸ਼ਹਿਰ ਦੀ ਖੂਬਸੂਰਤੀ ਅਤੇ ਵਿਕਾਸ ਕਾਰਜਾਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਕੌਂਸਲ ਨੇ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਖ਼ਰਚੇ ਫੰਡਾਂ ਨਾਲ ਪਿਛਲੇ ਸਮੇਂ ਦੌਰਾਨ ਸ਼ਿਵਾਜੀ ਪਾਰਕ ਵਿਚ ਓਪਨ ਜਿੰਮ ਅਤੇ ਮਿਊਜਿਕ ਸਿਸਟਮ ਵੀ ਲਗਾਇਆ ਗਿਆ ਹੈ। ਇਸ ਤੋਂ ਬਿਨ੍ਹਾਂ ਪਾਰਕਾਂ ਦੇ ਦਰਖਤਾਂ ਦੇ ਪੱਤਿਆਂ ਅਤੇ ਘਾਹ ਆਦਿ ਤੋਂ ਖਾਦ ਬਣਾਉਣ ਲਈ ਕੁਝ ਪਾਰਕਾਂ ਵਿਚ ਕੰਪੋਸਟ ਪਿਟਸ ਵੀ ਬਣਾਈਆਂ ਗਈਆਂ ਹਨ। ਪਾਰਕਾਂ ਵਿਚ ਦਰੱਖਤਾਂ ਤੋਂ ਜ਼ੋ ਪਤੇ ਗਿਰਦੇ ਹਨ ਇਨ੍ਹਾਂ ਨੂੰ ਇੱਕਠਾ ਕਰਕੇ ਪਿਟਸ ਵਿਚ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ ਇਹ ਖਾਦ ਪਾਰਕਾਂ ਦੇ ਬੂਟਿਆਂ ਦੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ।

Related Articles

Leave a Reply

Your email address will not be published. Required fields are marked *

Back to top button