Punjab-Chandigarh

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਣਕ ਦੀ ਭਰਵੀਂ ਆਮਦ ਜਾਰੀ

ਪਟਿਆਲਾ ਦੀਆਂ ਮੰਡੀਆਂ ‘ਚ ਕਣਕ ਦੀ ਭਰਵੀਂ ਆਮਦ ਜਾਰੀ ਹੈ ਅਤੇ ਮੰਡੀਆਂ ‘ਚ ਅੱਜ ਤੱਕ ਆਈ 5 ਲੱਖ 37 ਹਜ਼ਾਰ ਮੀਟਰਿਕ ਟਨ ਕਣਕ ਵਿਚੋਂ 5 ਲੱਖ 11 ਹਜ਼ਾਰ ਮੀਟਰਿਕ ਟਨ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐਫ.ਐਸ.ਸੀ. ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਸਥਾਪਤ ਕੀਤੇ 424 ਖ਼ਰੀਦ ਕੇਂਦਰਾਂ ‘ਚ ਕਣਕ ਦੀ ਭਰਵੀਂ ਆਮਦ ਹੋ ਰਹੀ ਹੈ ਅਤੇ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਸਦਕਾ ਕਣਕ ਦੀ ਨਾਲੋਂ ਨਾਲ ਖ਼ਰੀਦ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਕੋਵਿਡ ਤੋਂ ਬਚਾਅ ਲਈ ਮੰਡੀਆਂ ‘ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ  30 ਫੁੱਟ ਦੇ ਖਾਨੇ ਬਣਾਉਣ, ਸਾਫ਼-ਸਫ਼ਾਈ ਅਤੇ ਮੰਡੀ ‘ਚ ਦਾਖਲ ਹੋਣ ਸਮੇਂ ਕਣਕ ਦੀ ਨਮੀ ਦੀ ਜਾਂਚ ਸਮੇਤ ਸੈਨੇਟਾਈਜੇਸ਼ਨ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਪਟਿਆਲਾ ਦੀ ਨਵੀਂ ਅਨਾਜ ਮੰਡੀ ‘ਚ ਕਣਕ ਲੈਕੇ ਆਏ ਪਿੰਡ ਬਾਰਨ ਦੇ ਨੇਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਪਹਿਲਾਂ 12 ਅਪ੍ਰੈਲ ਨੂੰ ਕਣਕ ਲਿਆਂਦੀ ਗਈ ਸੀ ਉਸ ਦੀ 24 ਘੰਟੇ ਦੇ ਅੰਦਰ ਖ਼ਰੀਦ ਹੋ ਗਈ ਸੀ ਅਤੇ ਅੱਜ ਹੋਰ ਕਣਕ ਲੈਕੇ ਦੁਬਾਰਾ ਮੰਡੀ ਆਏ ਹਾਂ ਅਤੇ ਆਸ ਹੈ ਕਿ ਪਹਿਲੀ ਕਣਕ ਵਾਂਗ ਹੀ ਇਸ ਦੀ ਖ਼ਰੀਦ ਵੀ 24 ਘੰਟੇ ਦੇ ਅੰਦਰ ਹੋ ਜਾਵੇਗੀ। ਉਨ੍ਹਾਂ ਮੰਡੀ ‘ਚ ਕੋਵਿਡ ਤੋਂ ਬਚਾਅ ਲਈ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਵੀ ਪ੍ਰਸੰਸਾ ਕੀਤੀ।
ਇਸੇ ਤਰ੍ਹਾਂ ਕਲਿਆਣ ਪਿੰਡ ਤੋਂ ਆਏ ਕਿਸਾਨ ਨੇ ਆਪਣੀ  ਕਣਕ ਦੀ ਖ਼ਰੀਦ ‘ਤੇ ਸੰਤੁਸ਼ਟੀ ਜਾਹਰ ਕਰਦਿਆ ਕਿਹਾ ਕਿ ਉਹ ਕੱਲ ਸ਼ਾਮ ਕਣਕ ਲੈਕੇ ਮੰਡੀ ਆਏ ਸੀ ਅਤੇ ਸਵੇਰੇ ਹੀ ਉਨ੍ਹਾਂ ਦੀ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਮੰਡੀ ‘ਚ ਸਾਰੇ ਪ੍ਰਬੰਧ ਹਨ ਅਤੇ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਈ।

Spread the love

Leave a Reply

Your email address will not be published. Required fields are marked *

Back to top button