Punjab-Chandigarh

ਨਾਭਾ ਬਲਾਕ ਦੇ ਪਿੰਡ ਘੁੰਡਰ ਵਿਖੇ 17.5 ਲੱਖ ਰੁਪਏ ਦੀ ਲਾਗਤ ਬਣਾਇਆ ਮਾਡਲ ਪਾਰਕ -30 ਸੋਲਰ ਲਾਈਟਾਂ ਨੇ ਚਮਕਾਇਆ ਪਿੰਡ ਘੁੰਡਰ

ਨਾਭਾ,(ਪੰਜਾਬ )
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਾਭਾ ਬਲਾਕ ਦਾ ਪਿੰਡ ਘੁੰਡਰ ਵਿਕਾਸ ਪੱਖੋਂ ਇੱਕ ਨਮੂਨੇ ਦਾ ਪਿੰਡ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਪਿੰਡ ‘ਚ ਪੁਰਾਣੇ ਛੱਪੜ ‘ਤੇ ਬਰਸਾਤੀ ਮੌਸਤ ਦੌਰਾਨ ਛੱਪੜ ਦਾ ਪਾਣੀ ਉਛਲਕੇ ਲੋਕਾਂ ਦੇ ਘਰਾਂ ‘ਚ ਚਲਾ ਜਾਂਦਾ ਸੀ ਅਤੇ ਪਿੰਡ ‘ਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਦਾ ਜਾ ਰਿਹਾ ਸੀ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਹੁਣ ਇਸ ਪੁਰਾਣੇ ਛੱਪੜ ਨੂੰ ਬੰਦ ਕਰਕੇ ਇਸ ਦੀ ਥਾਂ ਕਰੀਬ 17.5 ਲੱਖ ਰੁਪਏ ਦੀ ਲਾਗਤ ਨਾਲ ਮਗਨਰੇਗਾ ਸਕੀਮ ਤਹਿਤ ਸੁੰਦਰ ਪਾਰਕ ਬਣਾਇਆ ਗਿਆ ਹੈ। ਇਸ ‘ਚ 3 ਲੱਖ ਰੁਪਏ ਪੰਚਾਇਤੀ ਫੰਡ ਦੇ ਵੀ ਖ਼ਰਚੇ ਗਏ ਹਨ। ਜਦੋਂਕਿ ਗੰਦੇ ਪਾਣੀ ਦੇ ਨਿਕਾਸ ਲਈ 7 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪਾਂ ਪਾ ਕੇ ਸ਼ਾਮਲਾਤ ਜਮੀਨ ‘ਚ ਇਸਦੀ ਨਿਕਾਸੀ ਦਾ ਪ੍ਰਬੰਧ ਵੱਖਰੇ ਤੌਰ ‘ਤੇ ਕੀਤਾ ਗਿਆ ਹੈ।


ਏ.ਡੀ.ਸੀ. ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਪਿੰਡ ‘ਚ 3 ਲੱਖ ਰੁਪਏ ਦੀ ਲਾਗਤ ਨਾਲ 30 ਦੇ ਕਰੀਬ ਸੋਲਰ ਲਾਈਆਂ ਵੀ ਲਗਾਈਆਂ ਗਈਆਂ ਹਨ, ਜਿਸ ਕਰਕੇ ਪਿੰਡ ‘ਚ ਰਾਤ ਸਮੇਂ ਬਿਨ੍ਹਾਂ ਬਿਜਲੀ ਖਰਚਣ ਤੋਂ ਸੋਲਰ ਲਾਈਟਾਂ ਨਾਲ ਪਿੰਡ ਦੀਆਂ ਗਲੀਆਂ ਰੁਸ਼ਨਾਅ ਗਈਆਂ ਹਨ।
ਨਾਭਾ ਬਲਾਕ ਦੇ ਬੀ.ਡੀ.ਪੀ.ਓ ਅਜੈਬ ਸਿੰਘ ਨੇ ਕਿਹਾ ਕਿ ਪੰਚਾਇਤੀ ਰਾਜ ਵਿਭਾਗ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਜਦੋਂਕਿ ਪਿੰਡ ਦੇ ਸਰਪੰਚ ਨੇਤਰ ਸਿੰਘ ਨੇ ਕਿਹਾ ਕਿ ਇਸ ਮਾਡਲ ਪਾਰਕ ਨਾਲ ਜਿੱਥੇ ਪਿੰਡ ‘ਚ ਸਾਫ਼-ਸਫਾਈ ਹੋਈ ਹੈ ਅਤੇ ਵਾਤਾਵਰਣ ਵੀ ਸ਼ੁੱਧ ਹੋਇਆ ਹੈ ਉਥੇ ਹੀ ਲੋਕ ਸਵੇਰੇ-ਸ਼ਾਮ ਇਥੇ ਸੈਰ ਕਰਕੇ ਆਪਣੀ ਸਿਹਤ ਦਾ ਵੀ ਧਿਆਨ ਰੱਖ ਰਹੇ ਹਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿੱਥੇ ਨਰੇਗਾ ਵਰਕਰਾਂ ਨੂੰ ਰੋਜਗਾਰ ਦਿੱਤਾ ਜਾ ਰਿਹਾ ਹੈਉੱਥੇ ਇਸ ਸਕੀਮ ਅਧੀਨ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦਾ ਸਰਵ ਪੱਖੀ ਵਿਕਾਸ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾ ਵਚਨਬੱਧ ਹੈ।
ਏ.ਡੀ.ਸੀ. (ਡੀ) ਨੇ ਗਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਪ੍ਰੋਜੈਕਟ ਤਿਆਰ ਕਰਕੇ ਆਪਣੇ ਆਪਣੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਰਾਹੀਂ ਜਿਲ੍ਹਾ ਪੱਧਰ ‘ਤੇ ਭੇਜਣ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਹਾਤਮਾ ਗਾਂਧੀ ਨਰੇਗਾ ਵਿੱਚ ਲੋਕਾਂ ਨੂੰ ਰੋਜਗਾਰ ਦੇਣ ਦੇ ਨਾਲ ਨਾਲ ਪਿੰਡਾਂ ਦਾਸਰਵ ਪੱਖੀ ਵਿਕਾਸ ਕਰਨ ਲਈ ਫੰਡਜ ਦੀ ਕੋਈ ਕਮੀ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button