Punjab-Chandigarh

ਦਾਖਲਾ ਮੁਹਿੰਮ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਨੇ ਕੀਤੀ ਸਰਪੰਚਾਂ ਨਾਲ ਬੈਠਕ

 ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲਾ ਵਧਾਉਣ ਲਈ ਹਰ ਸਾਲ ਚਲਾਈ ਜਾਣ ਵਾਲੀ ਮੁਹਿੰਮ ਤਹਿਤ ਸਰਗਰਮੀਆਂ ਤੇਜ਼ ਹੋ ਕਰ ਦਿੱਤੀਆਂ ਗਈਆਂ ਹਨ। ਜਿਸ ਤਹਿਤ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ ਅਮਰਜੀਤ ਸਿੰਘ ਨੇ ਅੱਜ ਪਿੰਡ ਗਾਜੀ ਸਲਾਰ ਵਿਖੇ ਸਮਾਣਾ ਇਲਾਕੇ ਦੇ ਪੰਚਾਂ-ਸਰਪੰਚਾਂ, ਮੋਹਤਬਰ ਸ਼ਖਸ਼ੀਅਤਾਂ ਤੇ ਮਾਪਿਆਂ ਨਾਲ ਭਰਵੀਂ ਬੈਠਕ ਕੀਤੀ।ਸਰਪੰਚ ਕਰਮਜੀਤ ਸਿੰਘ ਰਾਜਲਾ ਨੇ ਆਏ ਮਹਿਮਾਨਾਂ ਤੇ ਮਾਪਿਆਂ ਦਾ ਸਵਾਗਤ ਕੀਤਾ। ਇਸ ਮੌਕੇ ਇੰਜੀ. ਅਮਰਜੀਤ ਸਿੰਘ ਦਾ ਇਲਾਕਾ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ।
  ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਸਰਕਾਰੀ ਸਕੂਲਾਂ ‘ਚ ਦਿੱਤੀਆਂ ਜਾ ਰਹੀਆਂ ਵਿਲੱਖਣ ਸਹੂਲਤਾਂ, ਡਿਜ਼ੀਟਲ ਵਿੱਦਿਅਕ ਵਿਧੀਆਂ ਤੇ ਹੋਰਨਾਂ ਸਰਗਰਮੀਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਮੋਹਤਬਰ ਸ਼ਖਸ਼ੀਅਤਾਂ ਤੇ ਮਾਪਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ‘ਚ ਬੱਚੇ ਦਾਖਲ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨੁੱਕੜ ਨਾਟਕ ‘ਤੀਹਰੀ ਖੁਸ਼ੀ’ ਖੇਡਿਆ। ਇਸ ਨਾਟਕ ਦੇ ਮੰਚਨ ਰਾਹੀਂ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਦੀਆਂ ਖੂਬੀਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ। ਨਾਟ ਮੰਡਲੀ ‘ਚ ਸ਼ਾਮਲ ਜਸ਼ਨਪ੍ਰੀਤ ਕੌਰ ਤਾਣਾ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ ਤੇ ਸਿਮਰਤਰਾਜ ਸਿੰਘ ਨੇ ਸਰਕਾਰੀ ਸਕੂਲਾਂ ‘ਚ ਆਈਆਂ ਵੱਡੀਆਂ ਤਬਦੀਲੀਆਂ ਨੂੰ ਇੱਕ ਵਧੀਆ ਕਹਾਣੀ ਦੇ ਰੂਪ ‘ਚ ਪੇਸ਼ ਕੀਤਾ। ਇਸ ਨਾਟਕ ਰਾਹੀਂ ਸਰਕਾਰੀ ਸਕੂਲਾਂ ‘ਚ ਸਥਾਪਤ ਕੀਤੇ ਗਏ ਸਮਾਰਟ ਕਲਾਸ ਰੂਮਜ਼, ਲਾਇਬਰੇਰੀਆਂ, ਵਿੱਦਿਅਕ ਗੁਣਵੱਤਾ, ਖੁੱਲ੍ਹੇ ਖੇਡ ਮੈਦਾਨ, ਪ੍ਰੀ-ਪ੍ਰਾਇਮਰੀ ਜਮਾਤਾਂ, ਪ੍ਰਯੋਗਸ਼ਾਲਾਵਾਂ, ਮੁਫਤ ਕਿਤਾਬਾਂ, ਵਰਦੀਆਂ ਤੇ ਹੋਰ ਸਹੂਲਤਾਂ ਬਾਰੇ ਚਾਨਣਾ ਪਾਇਆ।
  ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜੋਗਿੰਦਰ ਸਿੰਘ, ਜਿਲ੍ਹਾ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਾਂ, ਜਿਲ੍ਹਾ ਪਟਿਆਲਾ ਸਰਪੰਚ ਯੂਨੀਅਨ ਦੇ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ, ਸਰਪੰਚ ਦਰਸ਼ਨ ਸਿੰਘ ਮੈਣ, ਕਰਮਪਾਲ ਸਿੰਘ ਰਾਜਲਾ, ਸਰਪੰਚ ਗੋਬਿੰਦ ਸਿੰਘ ਨਗਰ ਡੇਰਾ, ਸਰਪੰਚ ਗੁਰਵਿੰਦਰ ਸਿੰਘ ਬੁੱਟਰ, ਕਾਂਗਰਸੀ ਆਗੂ ਮੰਗਤ ਮਵੀ, ਕੌਂਸਲਰ ਪ੍ਰੀਤੀ ਰਾਣੀ, ਪੰਚ ਤਾਰਾ ਚੰਦ, ਸੁਨਿਆਰੀ ਦੇਵੀ ਪੰਚ, ਪਰਮਜੀਤ ਕੌਰ ਪੰਚ, ਬੰਬੀ ਰਾਮ, ਕੁੱਕੂ ਰਾਮ, ਰੋਲੂ ਰਾਮ, ਬਲਵੰਤ ਰਾਮ, ਚਤਰ ਸਿੰਘ, ਵੀਰਪਾਲ ਸਿੰਘ, ਮੇਜਰ ਸਿੰਘ, ਰਾਮ ਲਾਲ, ਮਾ. ਦਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਮਾਪੇ ਤੇ ਅਧਿਆਪਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button