ਆਹ ਨੌਜਵਾਨ ਨੇ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਬੇਜੁਬਾਨ ਜਾਨਵਰਾਂ ਵਾਸਤੇ ਕੀਤਾ ਨੇਕ ਕੰਮ…
Dharmveer Gill ( TMT)
ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਅਤੇ ਅੰਮ੍ਰਿਤਸਰ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਘੋੜਾ/ਰੇਹੜਾ ਵਾਹਨ ਚਾਲਕਾਂ ਨੂੰ ਗਰਮੀਆਂ ਦੌਰਾਨ ਘੋੜਿਆਂ ਦੀ ਸਾਂਭ-ਸੰਭਾਲ ਦੇ ਲਈ ਜਾਗਰੂਕਤਾਅਭਿਆਨ ਦੇ ਤਹਿਤ ਛੇਹਰਟਾ ਚੌਕ ਵਿਖੇ ਭਾਰੀ ਸਮਾਨ ਢੋਣ ਵਾਲੇ ਘੋੜਾ-ਰੇਹੜਾ ਦੇ ਮਾਲਕ ਚਾਲਕਾਂ ਨਾਲ ਸੰਪਰਕ ਕੀਤਾ ਗਿਆ। ਇਸ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਜਿਵੇਂ-ਜਿਵੇਂ ਗਰਮੀ ਵਧਦੀ ਜਾਂਦੀ ਹੈ, ਇਨ੍ਹਾਂ ਗੂੰਗੇ ਪਸ਼ੂਆਂ ਦਾ ਦੁੱਖ ਵੀ ਵਧਦਾ ਜਾਂਦਾ ਹੈ। ਬੇਰੁਜਗਾਰੀ ਦੇ ਚਲਦਿਆਂ ਉਕਤ ਘੋੜਾ ਰੋਹਡ਼ਾ ਚਾਲਕਾਂ ਵਲੋਂ ਆਪਣੇ ਪਰਵਾਰ ਅਤੇ ਉਕਤ ਘੋੜੀਆਂ ਦਾ ਪਾਲਣ-ਪੋਸ਼ਣ ਕਰਨਾਮੁਸ਼ਕਲ ਹੋਇਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮਿ੍ਤਸਰ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਗੁਰਾਇਆ ਅਤੇ ਐੱਚਸੀ ਸਲਵੰਤ ਸਿੰਘ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨਾਲ ਛੇਹਰਟਾ ਚੌਕ ਵਿਖੇ ਘੋੜ ਸਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਘੋੜਿਆਂ ਦੀ ਸਹੀ ਢੰਗ ਨਾਲ ਸੰਭਾਲ ਕਰਨ ਬਾਰੇ ਜਾਣਕਾਰੀ ਦਿੱਤੀ।
ਡਾ. ਰੋਹਨ ਮਹਿਰਾ ਨੇ ਕਿਹਾ ਕਿ ਇਸ ਗਰਮੀ ਦੇ ਮੌਸਮ ਵਿਚ ਉਨ੍ਹਾਂ ਲਈ ਪੀਣ ਦੇ ਪਾਣੀ ਲਈ ਯੋਗ ਪ੍ਰਬੰਧ ਕੀਤੇ ਜਾਣ ਅਤੇ ਗਰਮੀ ਤੋਂ ਬਚਣ ਲਈ ਛਾਂ ਵਿਚ ਖੜ੍ਹੇ ਹੋਣ ਦਾ ਪ੍ਰਬੰਧ ਕੀਤਾ ਜਾਵੇ। ਉਹ ਵੀ ਸਾਡੇ ਵਾਂਗ ਗਰਮੀ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਘੋੜ ਸਵਾਰ ਨੂੰ ਉਨ੍ਹਾਂ ਲਈ ਭੋਜਨ,ਪਾਣੀ ਅਤੇ ਸੂਰਜ ਦੀ ਸੁਰੱਖਿਆ ਲਈ ਉਪਾਅ ਕਰਨੇ ਚਾਹੀਦੇ ਹਨ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਅਤੇ ਪੁਲਿਸ ਟ੍ਰੈਫਿਕ ਐਜੂਕੇਸ਼ਨ ਦੀ ਟੀਮ ਨੇ ਘੋੜਿਆਂ ਨੂੰ ਪਾਣੀ ਅਤੇ ਖਾਣ ਲਈ ਚਾਰਾ ਦਿੱਤਾ ਹੈ। ਸਾਰੇ ਘੋੜਸਵਾਰਾਂ ਨੂੰ ਆਪਣੇ ਉਪਰ ਘੱਟ ਭਾਰ ਪਾਉਣ ਅਤੇ ਦੁਪਹਿਰ 12ਤੋਂ 3 ਵਜੇ ਤੱਕ ਤੇਜ਼ ਧੁੱਪ ਵਿਚ ਕੰਮ ਨਾ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਐਸੋਸੀਏਸ਼ਨ ਵੱਲੋਂ ਉੱਥੇ ਖੜ੍ਹੇ ਘੋੜਿਆਂ ਨੂੰ ਚਾਰਾ ਖੁਆਇਆ, ਟ੍ਰੈਫਿਕ ਪੁਲਿਸ ਵੱਲੋਂ ਤਿਆਰ ਘੋੜਿਆਂ ‘ਤੇ ਰਿਫਲੈਕਟਰ ਵੀ ਲਗਾਏ ਅਤੇ ਘੋੜਾ ਚਾਲਕਾਂ ਲਈ ਪਾਟੀ ਦਾ ਵੀ ਪ੍ਰਬੰਧ ਕੀਤਾ ਗਿਆ । ਕਿਉਂਕਿ ਜ਼ਿਆਦਾਤਰ ਘੋੜਾ ਚਾਲਕ ਬਜ਼ੁਰਗ ਹਨ। ਉਕਤ ਘੋੜਾ ਚਾਲਕਾਂ ਵੱਲੋਂ ਡਾਕਟਰ ਰੋਹਨ ਮਹਿਰਾ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਿਆ। ਡਾ. ਰੋਹਨ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਘੋੜਿਆਂ ਨੂੰ ਪਾਣੀ ਪੀਣ ਲਈ ਪੱਕੀ ਖੁਰਲੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਙ ਤਾਂ ਜੋ ਉਨ੍ਹਾਂ ਨੂੰ ਗਰਮੀਆਂ ਵਿੱਚ ਪਿਆਸੇ ਨਾ ਰਹਿਣਾ ਪਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈ ਸ਼ਿੰਗਾਰੀ, ਲਕਸ਼ੈ ਸਿੰਗਾਰੀ, ਵਿਸ਼ਾਲ ਗੰਗਾ, ਪੰਕਜ ਕੇਸ਼ਵ,
ਅਰਵਿੰਦ ਸ਼ਰਮਾ, ਰਮੇਸ਼ ਕੁਮਾਰ, ਜੌਨੀ ਕੁਮਾਰ, ਸੰਨੀ ਸ਼ਰਮਾਂ, ਕੌਂਸਲਰ ਅਰਵਿੰਦ ਸ਼ਰਮਾ ਆਦਿ ਹਾਜ਼ਰ ਸਨ।